ਨਵੀਂ ਦਿੱਲੀ: ਵਟਸਐਪ ਆਪਣੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਇਹ ਨਵਾਂ ਫੀਚਰ ਗਾਹਕਾਂ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਹੱਲ ਕਰੇਗਾ। ਯੂਜ਼ਰ ਉਨ੍ਹਾਂ ਮੀਡੀਆ ਫਾਈਲਾਂ ਨੂੰ ਮੁੜ ਡਾਉਨਲੋਡ ਕਰ ਸਕਣਗੇ ਜਿਹੜੀਆਂ ਡਿਲੀਟ ਹੋ ਚੁੱਕੀਆਂ ਹਨ।   ਇਸ ਦਾ ਮਤਲਬ ਹੈ ਕਿ ਜੇਕਰ ਯੂਜ਼ਰ ਨੇ ਕੋਈ ਤਸਵੀਰ, ਵੀਡੀਓ, ਆਡੀਓ ਜਾਂ ਫਿਰ ਡਾਕੂਮੈਂਟ ਫਾਈਲ ਸਮਾਰਟਫੋਨ ਦੀ ਇੰਟਰਨਲ ਸਟੋਰਜ ਤੋਂ ਡਿਲੀਟ ਕਰ ਦਿੱਤੀ ਹੈ ਤਾਂ ਉਹ ਵਟਸਐਪ ਦੇ ਸਰਵਰ ਤੋਂ ਮੁੜ ਡਾਉਨਲੋਡ ਕੀਤੀਆਂ ਜਾ ਸਕਦੀਆਂ ਹਨ। ਵਟਸਐਪ ਅਪਡੇਟ ਨੂੰ ਲੈ ਕੇ ਜਾਣਕਾਰੀ ਦੇਣ ਵਾਲੀ ਵੈਬਸਾਈਟ WABetaInfo ਦੀ ਰਿਪੋਰਟ ਮੁਤਾਬਕ ਇਹ ਫੀਚਰ ਵਟਸਐਪ ਇੰਡ੍ਰਾਇਡ ਯੂਜ਼ਰਾਂ ਲਈ ਹੀ ਮੌਜੂਦ ਹੈ। ਇਸ ਤੋਂ ਪਹਿਲਾਂ ਇੰਡ੍ਰਾਇਡ ਯੂਜ਼ਰ ਵਟਸਐਪ ਤੋਂ 30 ਦਿਨ ਪੁਰਾਣਾ ਡਾਟਾ ਡਾਉਨਲੋਡ ਕਰ ਸਕਦੇ ਸਨ। ਇਸ ਦੇ ਨਾਲ ਹੀ ਇੱਕ ਵਾਰ ਜੇਕਰ ਮੈਸੇਜ ਰਿਸੀਵਰ ਨੇ ਇਹ ਫਾਈਲ ਡਾਉਨਲੋਡ ਕਰ ਲਈ ਤਾਂ ਸਰਵਰ ਤੋਂ ਆਪਣੇ-ਆਪ ਡਿਲੀਟ ਹੋ ਜਾਂਦੀ ਸੀ ਪਰ ਹੁਣ ਇਹ ਮੀਡੀਆ ਫਾਈਲਜ਼ ਡਾਉਨਲੋਡ ਤੋਂ ਬਾਅਦ ਵੀ ਸਰਵਰ 'ਤੇ ਮੌਜੂਦ ਰਹੇਗੀ। ਕੰਪਨੀ ਦਾ ਦਾਅਵਾ ਹੈ ਕਿ ਸਰਵਰ 'ਤੇ ਹੋਣ ਦੇ ਬਾਵਜੂਦ ਵੀ ਡਾਟਾ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਗਿਆ ਹੈ।