ਨਵੀਂ ਦਿੱਲੀ: ਵਟਸਅੱਪ ਆਪਣੇ ਪਲੇਟਫਾਰਮ ‘ਤੇ ਯੂਪੀਆਈ ਬੇਸਡ ਪੇਮੈਂਟ ਸਰਵਿਸ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ, ਪਰ ਅਜੇ ਉਸ ਨੂੰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲੀ। ਹੁਣ ਵਟਸਅੱਪ ਦੇ ਸੀਈਓ ਕ੍ਰਿਸ ਡੇਨੀਅਲ ਨੇ ਆਰਬੀਆਈ ਨੂੰ ਰਸਮੀ ਚਿੱਠੀ ਲਿਖ ਕੇ ਇਸ ਸਰਵਿਸ ਨੂੰ ਸਾਰੇ ਯੂਜ਼ਰਸ ਲਈ ਸ਼ੁਰੂ ਕਰਨ ਦੀ ਆਗਿਆ ਮੰਗੀ ਹੈ।

ਪਿਛਲੇ ਕਈ ਮਹੀਨਿਆਂ ਤੋਂ ਵਟਸਅੱਪ ਪੇਮੈਂਟ ਸਰਵਿਸ ਦੀ ਟੈਸਟਿੰਗ ਕਰੀਬ 10 ਲੱਖ ਯੂਜ਼ਰਸ ‘ਤੇ ਕੀਤੀ ਜਾ ਰਹੀ ਹੈ। ਇਸ ਨੂੰ ਸਾਰੇ ਯੂਜ਼ਰਸ ਲਈ ਇਸੇ ਸਾਲ ਮਈ ‘ਚ ਲੌਂਚ ਕਰਨਾ ਸੀ, ਪਰ ਸਰਕਾਰ ਵੱਲੋਂ ਇਸ ਨੂੰ ਮਨਜ਼ੂਰੀ ਦੇਣ ਨੂੰ ਟਾਲਿਆ ਜਾ ਰਿਹਾ ਸੀ।

ਵਟਸਅੱਪ ਨੂੰ ਯੂਪੀਆਈ ਬੇਸਡ ਪੇਮੈਂਟ ਸਰਵਿਸ ਦੇਣ ਲਈ ਬੈਂਕਾਂ ਦੇ ਨਾਲ ਟਾਈ-ਅੱਪ ਕਰਨ ਲਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਤੋਂ ਪਹਿਲਾਂ ਹੀ ਮਨਜੂਰੀ ਮਿਲ ਚੁੱਕੀ ਹੈ। ਇਸ ਲਈ ਜੂਨ ‘ਚ ਵਟਸਅੱਪ ਨੇ ਆਪਣੀ ਪ੍ਰਾਈਵੇਸੀ ਪਾਲਸੀ ਵੀ ਅਪਡੇਟ ਕੀਤੀ ਸੀ।