ਵਟਸਐਪ ਅੱਜਕੱਲ੍ਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ। ਇਸ ਨੇ ਪੁਰਾਣੇ ਸਾਰੇ ਮੈਸੇਜਿੰਗ ਐਪਸ ਨੂੰ ਪਿੱਛੇ ਛੱਡ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਵਟਸਐਪ ਟਰਿੱਕ ਦੱਸਾਂਗੇ ਜਿਸ ਨੂੰ ਵਟਸਐਪ ਯੂਜ਼ਰਸ ਹੋਣ ਦੇ ਬਾਵਜੂਦ ਤੁਸੀਂ ਨਹੀਂ ਜਾਣਦੇ ਹੋਵੋਗੇ। ਇਸ ਦਾ ਇਸਤੇਮਾਲ ਤੁਹਾਡੀ ਚੈਟ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ।


ਚੈਟ ਪਿੰਨ ਟੂ ਟਾਪ ਕਰਨਾ:

ਵਟਸਐਪ 'ਤੇ ਚੈਟ ਦੌਰਾਨ ਕਈ ਵਾਰ ਅਜਿਹਾ ਹੁੰਦਾ ਹੈ ਜਦ ਅਸੀਂ ਕਿਸੇ ਨਾਲ ਕੋਈ ਜ਼ਰੂਰੀ ਗੱਲ ਕਰ ਹਾਂ ਤਾਂ ਸਾਨੂੰ ਵਾਰ-ਵਾਰ ਸਕ੍ਰੋਲ ਡਾਊਨ ਕਰਕੇ ਲੱਭਣਾ ਪੈਂਦਾ ਹੈ। ਵਟਸਐਪ ਦੇ ਫੀਚਰ ਦੀ ਮਦਦ ਨਾਲ ਹੁਣ ਸਾਨੂੰ ਅਜਿਹਾ ਕਰਨ ਦੀ ਲੋੜ ਨਹੀਂ। ਇਸ ਫ਼ੀਚਰ ਨਾਲ ਕਿਸੇ ਨੂੰ ਪਿੰਨ ਕਰਨ ਨਾਲ ਸਾਡੀ ਚੈਟ ਦੇ ਟਾਪ 'ਤੇ ਆ ਜਾਂਦੀ ਹੈ। ਵਾਰ ਵਾਰ ਉਸ ਨੂੰ ਲੱਭਣ ਦੀ ਲੋੜ ਨਹੀਂ ਪੈਂਦੀ। ਇਸ ਲਈ ਤੁਹਾਨੂੰ ਚੈਟ ਨੂੰ ਕੁਝ ਦੇਰ ਟੱਚ ਕਰਕੇ ਹੋਲਡ ਕਰਨਾ ਹੋਵੇਗਾ। ਇਸ ਤੋਂ ਬਾਅਦ ਉੱਪਰ ਵਾਲੇ ਪਾਸੇ ਤੁਹਾਨੂੰ ਕੁਝ ਆਈਕਾਨ ਨਜ਼ਰ ਆਉਣਗੇ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲੇ ਆਈਕਾਨ ਪਿੰਨ ਨੂੰ ਚੁਣ ਕੇ ਤੁਸੀਂ ਚੈਟ ਪਿੰਨ ਕਰ ਸਕਦੇ ਹੋ।

GIF ਬਣਾਉਣਾ:

ਇਸ ਫ਼ੀਚਰ ਰਾਹੀਂ ਅਸੀਂ ਕਿਸੇ ਨੂੰ ਮੈਸੇਜ ਕਾਰਨ ਲਈ GIF ਦਾ ਉਪਯੋਗ ਕਰ ਸਕਦੇ ਹਾਂ। ਇਹ GIF ਤੁਸੀਂ ਆਪਣੇ ਫੋਨ ਦੀ ਗੈਲਰੀ ਵਿੱਚ ਸੇਵ ਤਸਵੀਰਾਂ ਤੇ ਵੀਡੀਓਜ਼ ਨਾਲ ਹੀ ਬਣ ਸਕਦੇ ਹੋ। ਇਸ ਲਈ ਵੱਟਸਐਪ ਚੈਟ ਵਿੱਚ ਜਾਓ। ਇਸ ਤੋਂ ਬਾਅਦ ਅਟੈਚ ਫਾਈਲ ਵਿੱਚ ਜਾਓ ਤੇ ਜਿਸ ਵੀਡੀਓ ਦਾ GIF ਬਣਾਉਣਾ ਹੈ, ਉਸ ਨੂੰ ਸਿਲੈਕਟ ਕਰ ਲਓ। ਇਸ ਤੋਂ ਬਾਅਦ ਇਸ ਨੂੰ 6 ਸੈਕੰਡ ਦੇ GIF ਵਿੱਚ ਕ੍ਰੀਏਟ ਕਰ ਸਕਦੇ ਹੋ।

ਟੈਕਸਟ ਫਾਰਮੇਟ:

ਵਟਸਐਪ ਦੇ ਫ਼ੀਚਰ ਨਾਲ ਹੁਣ ਕਿਸੇ ਵੀ ਟੈਕਸਟ ਨੂੰ ਭੇਜਣ ਤੋਂ ਪਹਿਲਾਂ ਫਾਰਮੇਟ ਕਰ ਸਕਦੇ ਹੋ। ਇਸ ਵਿੱਚ ਤੁਸੀਂ ਆਪਣੇ ਟੈਕਸਟ ਨੂੰ ਬੋਲਡ ਕਰ ਸਕਦੇ ਹੋ। ਇਸ ਲਈ ਮੈਸੇਜ ਦੀ ਸ਼ੁਰੂਆਤ ਤੇ ਅੰਤ ਵਿੱਚ '*' ਲਾਉਣਗੇ ਹੋਵੇਗਾ। ਇਸ ਤੋਂ ਇਲਾਵਾ ਫੌਂਟ ਇਟੈਲਿਕ ਵੀ ਕੀਤਾ ਜਾ ਸਕਦਾ ਹੈ। ਇਸ ਲਈ '_' ਦਾ ਇਸਤੇਮਾਲ ਕਰੋ।

ਕਈ ਭਾਸ਼ਾਵਾਂ ਵਿੱਚ ਚੈਟ:

ਵਟਸਐਪ 'ਤੇ ਚੈਟ ਦੌਰਾਨ ਹੁਣ ਕੇਵਲ ਅੰਗਰੇਜ਼ੀ ਦੀ ਹੀ ਜ਼ਰੂਰਤ ਨਹੀਂ। ਹੁਣ ਤੁਸੀਂ ਹਿੰਦੀ-ਪੰਜਾਬੀ ਦੇ ਨਾਲ-ਨਾਲ ਕਈ ਭਾਰਤੀ ਰੀਜਨਲ ਭਾਸ਼ਾਵਾਂ ਵਿੱਚ ਵੀ ਚੈਟ ਕਰ ਸਕਦੇ ਹੋ। ਇਸ ਲਈ ਵਟਸਐਪ ਸੈਟਿੰਗ ਵਿੱਚ ਜਾ ਕੇ ਐਪ ਲੈਂਗੂਏਜ ਨੂੰ ਸਿਲੈਕਟ ਕਰੋ ਤੇ ਬਾਕੀ ਭਾਸ਼ਾਵਾਂ ਵਿੱਚੋਂ ਪਸੰਦ ਦੀ ਚੈਟ ਭਾਸ਼ਾ ਚੁਣੋ।

ਔਟੋਮੈਟਿਕ ਇਮੇਜ਼ ਡਾਊਨਲੋਡ ਰੋਕੋ:

ਹੁਣ ਵਟਸਐਪ 'ਤੇ ਆਉਣ ਵਾਲੇ ਹਰ ਇੱਕ ਮੀਡੀਆ ਖੁਦ ਹੀ ਡਾਉਨਲੋਡ ਹੋ ਜਾਂਦੇ ਹਨ। ਇਹ ਤੁਹਾਡੇ ਡੇਟਾ ਦੀ ਵੀ ਜ਼ਿਆਦਾ ਖਪਤ ਕਰਦੇ ਹਨ। ਇਸ ਤੋਂ ਬਚਣ ਲਈ ਆਟੋ ਡਾਊਨਲੋਡ ਬੰਦ ਕਰ ਸਦਕੇ ਹੋ।

ਐਡਿਟ ਇਮੇਜ:

ਹੁਣ ਅਸੀਂ ਵੱਟਸਐਪ ਤੇ ਕਿਸੇ ਵੀ ਫੋਟੋ ਨੂੰ ਭੇਜਣ ਤੋਂ ਪਹਿਲਾਂ ਉਸ ਨੂੰ ਐਡਿਟ ਕਰ ਸਕੇ ਹਾਂ। ਨਾਲ ਹੀ ਹੁਣ ਫੋਟੋ ਤੇ ਟੈਕਸਟ ਲਿਖਣ ਦੀ ਵੀ ਸੁਵਿਧਾ ਵਟਸਐਪ ਦੇ ਰਿਹਾ ਹੈ। ਇਸ ਵਿੱਚ ਅਸੀਂ ਆਪਣੀ ਜ਼ਰੂਰਤ ਮੁਤਾਬਕ ਇਮੇਜ਼ ਚੁਣ ਸਕਦੇ ਹਾਂ।