ਚੰਡੀਗੜ੍ਹ: ਸਾਲ 2018 ਖ਼ਤਮ ਹੁੰਦਿਆਂ ਹੀ ਕੁਝ ਮੋਬਾਈਲ ਫੋਨਾਂ ’ਤੇ ਵ੍ਹੱਟਸਐਪ ਵੀ ਕੰਮ ਕਰਨਾ ਬੰਦ ਕਰ ਦਏਗਾ। ਕੰਪਨੀ ਮੁਤਾਬਕ ਸੋਮਵਾਰ ਰਾਤ ਤੋਂ ਨੋਕੀਆ S40 ਸੀਰੀਜ਼ ਦੇ ਫੋਨਾਂ ’ਤੇ ਵ੍ਹੱਟਸਐਪ ਦੀ ਸਪੋਰਟ ਬੰਦ ਹੋ ਜਾਏਗੀ। ਦਰਅਸਲ ਵ੍ਹੱਟਸਐਪ ਨਵੀਆਂ ਫੀਚਰਸ ਅਪਡੇਟ ਕਰ ਰਿਹਾ ਹੈ, ਜੋ ਹੁਣ ਪੁਰਾਣੇ ਫੋਨਜ਼ ਦੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਨਹੀਂ ਕਰਦੇ, ਇਸ ਲਈ ਫੋਨ ’ਤੇ ਵ੍ਹੱਟਸਐਪ ਚੱਲਣਾ ਬੰਦ ਹੋ ਜਾਏਗਾ। ਇਸ ਤੋਂ ਪਹਿਲਾਂ, ਪਿਛਲੇ ਸਾਲ ਵ੍ਹੱਟਸਐਪ ਨੇ ਵਿੰਡੋਜ਼ 8.0, ਬਲੈਕਬੈਰੀ 10 ਤੇ ਬਲੈਕਬੈਰੀ ਓਐਸ ’ਤੇ ਵੀ ਵ੍ਹੱਟਸਐਪ ਨੇ ਆਪਣੀ ਸਪੋਰਟ ਬੰਦ ਕਰ ਦਿੱਤੀ ਸੀ।


ਫਰਵਰੀ 2020 ਤੋਂ ਵੀ ਇਸ ਫੋਨ ’ਤੇ ਬੰਦ ਹੋਏਗਾ ਵ੍ਹੱਟਸਐਪ: 31 ਦਸੰਬਰ 2018 ਫਿਲਹਾਲ ਨੋਕੀਆ S40 ਸੀਰੀਜ਼ ਦੇ ਫੋਨ 'ਤੇ ਹੀ ਵ੍ਹੱਟਸਐਪ ਬੰਦ ਹੋ ਰਿਹਾ ਹੈ, ਪਰ ਪਹਿਲੀ ਫਰਵਰੀ, 2020 ਨੂੰ ਕਈ ਹੋਰ ਫੋਨਾਂ 'ਤੇ ਵੀ ਇਸ ਦੀ ਸਪੋਰਟ ਬੰਦ ਹੋ ਜਾਵੇਗੀ। ਵ੍ਹੱਟਸਐਪ ਮੁਤਾਬਕ ਐਂਡ੍ਰੌਇਡ ਵਰਸ਼ਨ 2.3.7 ਜਾਂ ਉਸ ਤੋਂ ਹੇਠਾਂ ਅਤੇ ਆਈਓਐਸ 7 ਜਾਂ ਉਸ ਤੋਂ ਹੇਠਾਂ ਦੇ ਓਐਸ ’ਤੇ ਵੀ ਵ੍ਹੱਟਸਐਪ ਨਹੀਂ ਚੱਲੇਗਾ।

ਇਨ੍ਹਾਂ ਫੋਨਜ਼ ’ਤੇ ਬੰਦ ਹੋਏਗਾ ਵ੍ਹੱਟਸਐਪ

• Nokia S40: 31 ਦਸੰਬਰ 2018 ਤੋਂ
• ਐਂਡ੍ਰੌਇਡ ਵਰਸ਼ਨ 2.3.7 ਉਸ ਤੋਂ ਹੋਠਾਂ: 1 ਫਰਵਰੀ 2020
• iOS 7 ਜਾਂ ਉਸ ਤੋਂ ਹੇਠਾਂ: 1 ਫਰਵਰੀ 2020

ਇਨ੍ਹਾਂ ਫੋਨਾਂ ’ਤੇ ਹੀ ਸਪੋਰਟ ਕਰੇਗਾ ਵ੍ਹੱਟਸਐਪ

• ਐਂਡ੍ਰੌਇਡ 4.0 ਜਾਂ ਉਸ ਤੋਂ ਉੱਪਰ
• iOS 8 ਜਾਂ ਉਸ ਤੋਂ ਉੱਪਰ
• ਵਿੰਡੋਜ਼ ਫੋਨ 8.1 ਜਾਂ ਉਸ ਤੋਂ ਉੱਪਰ
• KaiOS ( ਜੀਓ ਫੇਨ, ਜੀਓ ਫੋਨ 2 ਤੇ ਨੋਕੀਆ 8110 4G)