ਨਵੀਂ ਦਿੱਲੀ: ਮੈਸੇਜਿੰਗ ਐਪ ਵ੍ਹੱਟਸਐਪ ਦਾ ਕਹਿਣਾ ਹੈ ਕਿ ਐਂਡ੍ਰਾਇਡ 2.3.7 ਤੇ ਆਈਫੋਨ 7 ‘ਤੇ ਆਧਾਰਤ ਸਮਾਰਟਫੋਨ ‘ਤੇ ਇੱਕ ਫਰਵਰੀ, 2022 ਤੋਂ ਬਾਅਦ ਵ੍ਹੱਟਸਐਪ ਨਹੀਂ ਚੱਲੇਗਾ। ਨਿਊਜ਼ ਏਜੰਸੀ ਏਫੇ ਮੁਤਾਬਕ, ਸਰਵਿਸ ਨੇ ਹਾਲ ਹੀ ‘ਚ ਐਫਏਕਿਊ ਸੰਦੇਸ਼ ਜਾਰੀ ਕੀਤਾ ਹੈ ਜਿਸ ਮੁਤਾਬਕ ਇਨ੍ਹਾਂ ਫੋਨਾਂ ‘ਚ ਯੂਜ਼ਰਸ ਨਾ ਤਾਂ ਨਵਾਂ ਵ੍ਹੱਟਸਐਪ ਅਕਾਉਂਟ ਬਣਾ ਪਾਉਣਗੇ ਤੇ ਨਾ ਹੀ ਪੁਰਾਣੇ ਖਾਤੇ ਦਾ ਇਸਤੇਮਲਾ ਕਰ ਸਕਣਗੇ।


ਵ੍ਹੱਟਸਐਪ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਇੱਕ ਤੈਅ ਗਰੁੱਪ ਦੇ ਹੀ ਪ੍ਰਭਾਵਿਤ ਹੋਣ ਦੀ ਉਮੀਦ ਹੈ। ਇਹ ਸਿਰਫ ਉਨ੍ਹਾਂ ਯੂਜ਼ਰਸ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਕੋਲ ਨਵਾਂ ਫੋਨ ਨਹੀਂ ਹੈ ਜਾਂ ਜਿਨ੍ਹਾਂ ਨੇ ਪਿਛਲੇ ਛੇ ਸਾਲ ਤੋਂ ਆਪਣੇ ਫੋਨ ਦੇ ਆਪ੍ਰੇਟਿੰਗ ਸਿਸਟਮ ਨੂੰ ਅਪਡੇਟ ਨਹੀਂ ਕੀਤਾ।

ਜਿਨ੍ਹਾਂ ਡਿਵਾਇਸ ‘ਚ ਪੁਰਾਣੇ ਆਪ੍ਰੇਟਿੰਗ ਸਿਸਟਮ ਹਨ, ਉਹ ਪਹਿਲਾਂ ਤੋਂ ਹੀ ਨਵੇਂ ਵ੍ਹੱਟਸਐਪ ਅਕਾਉਂਟ ਬਣਾਉਣ ਜਾਂ ਮੌਜੂਦਾ ਅਕਾਉਂਟ ਨੂੰ ਫੇਰ ਤੋਂ ਚਾਲੂ ਕਰਨ ‘ਚ ਅਸਮਰੱਥ ਹਨ। ਕੈਲੀਫੋਰਨੀਆ ਦੇ ਮੈਨਲੋ ਪਾਰਕ ਸਥਿਤ ਵ੍ਹੱਟਸਐਪ ਨੇ ਕਿਹਾ ਕਿ ਤੁਸੀਂ 31 ਦਸੰਬਰ, 2019 ਤੋਂ ਬਾਅਦ ਸਾਰੇ ਵਿੰਡੋਜ਼ ਫੋਨ ਆਪਰੇਟਿੰਗ ਸਿਸਟਮ ਦਾ ਇਸਤੇਮਾਲ ਨਹੀਂ ਕਰ ਸਕੋਗੇ ਤੇ ਇੱਕ ਜੁਲਾਈ 2019 ਤੋਂ ਬਾਅਦ ਮਾਈਕ੍ਰੋਸੋਫਟ ਸਟੋਰ ‘ਚ ਵ੍ਹੱਟਸਐਪ ਉਪਲਬਧ ਨਹੀਂ ਹੋਵੇਗਾ।

ਵ੍ਹੱਟਸਐਪ ਨੇ ਐਂਡ੍ਰਾਇਡ 4.0.3 ਜਾਂ ਉਸ ਤੋਂ ਬਾਅਦ ਦੇ ਵਰਜਨ ਤੇ ਆਈਓਐਸ 8 ਜਾਂ ਇਸ ਤੋਂ ਬਾਅਦ ਦੇ ਵਰਜਨ ਵਾਲੇ ਫੋਨ ਦੇ ਮਾਡਲ ਤੇ ਕੇਏਆਈਓਐਸ 2.5.1 ਜਾਂ ਉਸ ਤੋਂ ਬਾਅਦ ਦੇ ਵਰਜਨ ਤੋਂ ਹੀ ਜੀਓ ਫੋਨ ਤੇ ਜੀਓਫੋਨ 2 ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ।