ਵ੍ਹੱਟਸਐਪ ਦਾ ਇੱਕ ਹੋਰ ਕਾਰਨਾਮਾ, ਫਿੰਗਰਪ੍ਰਿੰਟ ਨਾਲ ਲੈਸ
ਏਬੀਪੀ ਸਾਂਝਾ | 09 Jan 2019 03:18 PM (IST)
ਨਵੀਂ ਦਿੱਲੀ: ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲ ਚੈਟਿੰਗ ਐਪ ਵ੍ਹੱਟਸਐਪ ਜਲਦੀ ਹੀ ਨਵਾਂ ਫੀਚਰ ਲੈ ਕੇ ਆ ਰਿਹਾ ਹੈ ਜਿਸ ਨਾਲ ਸਿਕਊਰਟੀ ਨੂੰ ਮਜਬੂਤ ਕੀਤਾ ਜਾਵੇਗਾ। ਰਿਪੋਰਟਾਂ ਮੁਤਾਬਕ ਵ੍ਹੱਟਸਐਪ ਫਿੰਗਰਪ੍ਰਿੰਟ ਅਥੈਂਟੀਕੇਸ਼ਨ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਲੌਂਚ ਹੋਣ ਤੋਂ ਬਾਅਦ ਯੂਜ਼ਰਸ ਕੋਲ ਆਪਸ਼ਨ ਹੋਵੇਗਾ ਕਿ ਉਹ ਵ੍ਹੱਟਸਐਪ ਨੂੰ ਫਿੰਗਰਪ੍ਰਿੰਟ ਦੀ ਮਦਦ ਨਾਲ ਖੋਲ੍ਹ ਸਕਦੇ ਹਨ। WABetainfo ਨੇ ਇਸ ਫੀਚਰ ਨੂੰ ਹਾਈਲਾਈਟ ਕੀਤਾ ਹੈ ਤੇ ਕਿਹਾ ਹੈ ਕਿ ਫਿਲਹਾਲ ਇਸ ਫੀਚਰ ਨੂੰ ਡੈਵੈਲਪ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਐਂਡ੍ਰਾਇਡ 2.19.3 ਦੇ ਬੀਟਾ ਵਰਜਨ ਤੋਂ ਫਿਲਹਾਲ ਲਈ ਹਟਾ ਦਿੱਤਾ ਗਿਆ ਹੈ। ਯੂਜ਼ਰਸ ਇਸ ਫੀਚਰ ਨੂੰ ਸੈਟਿੰਗਸ-ਅਕਾਉਂਟ-ਪ੍ਰਾਈਵੇਸੀ ‘ਚ ਜਾ ਕੇ ਇਸਤੇਮਾਲ ਕਰ ਪਾਉਣਗੇ। ਇੱਕ ਵਾਰ ਇਹ ਫੀਚਰ ਸ਼ੁਰੂ ਹੋਣ ਤੋਂ ਬਾਅਦ ਤੁਹਾਡਾ ਵ੍ਹੱਟਸਐਪ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ। ਉਧਰ ਵ੍ਹੱਟਸਐਪ ਫਿੰਗਰਪ੍ਰਿੰਟ ਨੂੰ ਨਹੀਂ ਪਛਾਣਦਾ ਤਾਂ ਤੁਹਾਨੂੰ ਵ੍ਹੱਟਸਐਪ ਫੇਰ ਤੋਂ ਸ਼ੁਰੂ ਕਰਨਾ ਪਵੇਗਾ।