ਨਵੀਂ ਦਿੱਲੀ: ਇੰਡੀਅਨ ਮਾਰਕਿਟ ‘ਚ ਹੁਣ ਸਮਾਰਟਫੋਨ ਦੇ ਨਾਲ ਸਮਾਰਟ ਤਾਲੇ ਵੀ ਆ ਚੁੱਕੇ ਹਨ। ਇਨ੍ਹਾਂ ਤਾਲਿਆਂ ‘ਚ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ, ਜੋ ਸਮਾਰਟਫੋਨ ‘ਚ ਦਿੱਤੇ ਫਿੰਗਰਪ੍ਰਿੰਟ ਸਕੈਨਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਸ ਦਾ ਮਤਲਬ ਕੀ ਉਂਗਲ ਦੇ ਟੱਚ ਕਰਨ ਨਾਲ ਹੀ ਤਾਲਾ ਖੁੱਲ੍ਹ ਜਾਵੇਗਾ। ਇਸ ਤਾਲੇ ਨੂੰ ਐਪ ਦੀ ਮਦਦ ਨਾਲ ਵੀ ਆਪਰੇਟ ਕੀਤਾ ਜਾ ਸਕਦਾ ਹੈ।
ਮਾਰਕਿਟ ‘ਚ ਅਜਿਹੇ ਤਾਲੇ ਕਰੀਬ 800 ਰੁਪਏ ਤੋਂ ਸ਼ੁਰੂ ਹੁੰਦੇ ਹਨ। ਜਦਕਿ ਚੰਗੀ ਕੁਆਲਟੀ ਦੇ ਤਾਲੇ 2000-2500 ਰੁਪਏ ਜਾਂ ਉਸ ਤੋਂ ਜ਼ਿਆਦਾ ਦੀ ਕੀਮਤ ‘ਚ ਮਿਲ ਜਾਂਦੇ ਹਨ। ਇਸ ਤਾਲੇ ਦਾ ਇਸਤੇਮਾਲ ਦਰਵਾਜ਼ੇ, ਦਰਾਜ ਜਾਂ ਕੈਬਿਨ ਕਿਤੇ ਵੀ ਕੀਤਾ ਜਾ ਸਕਦਾ ਹੈ। ਇਹ ਤਾਲੇ ਪੂਰੀ ਤਰ੍ਹਾਂ ਵਾਟਰ ਪਰੂਫ ਹਨ।ਸਮਾਰਟਫੋਨ ਵਾਂਗ ਹੁਣ ਆਏ ਸਮਾਰਟ ਤਾਲੇ, ਖੋਲ੍ਹਣ ਲਈ ਚਾਬੀ ਦੀ ਨਹੀਂ ਫਿੰਗਰਪ੍ਰਿੰਟ ਦੀ ਲੋੜ
ਏਬੀਪੀ ਸਾਂਝਾ | 06 May 2019 01:55 PM (IST)