ਸਮਾਰਟਫੋਨ ਤੋਂ ਬਾਅਦ ਭਾਰਤੀਆਂ ਲਈ ਸ਼ਿਓਮੀ ਬੂਟ, ਜਾਣੋ ਕੀ ਹੈ ਖਾਸ?
ਏਬੀਪੀ ਸਾਂਝਾ | 06 Feb 2019 04:54 PM (IST)
ਚੰਡੀਗੜ੍ਹ: ਸ਼ਿਓਮੀ ਨੇ ਭਾਰਤ ’ਚ ਪੁਰਸ਼ਾਂ ਲਈ Mi Men ਸਪੋਰਟ ਸ਼ੂ 2 ਲਾਂਚ ਕੀਤੇ ਹਨ। ਭਾਰਤੀ ਫੁੱਟਵੇਅਰ ਇੰਡਸਟਰੀ ਵਿੱਚ ਇਸ ਨਵੇਂ ਪ੍ਰੋਡਕਟ ਦੀ ਐਂਟਰੀ ਹੋਈ ਹੈ। ਇਹ ਸ਼ੂ ਸ਼ਿਓਮੀ ਦੇ ਕ੍ਰਾਊਡਫੰਡਿੰਗ ਪਲੇਟਫਾਰਮ ’ਤੇ ਉਪਲੱਬਧ ਹਨ। ਚੀਨ ਦੀ ਹੋਮ ਮਾਰਕਿਟ ਵਿੱਚ ਸ਼ਿਓਮੀ ਦੇ ਕਈ ਲਾਈਫਸਟਾਈਲ ਉਤਪਾਦ ਹਨ। ਇਨ੍ਹਾਂ ਵਿੱਚੋਂ ਜੁੱਤੇ ਵੀ ਇੱਕ ਹਨ। Mi Men ਸਪੋਰਟ ਸ਼ੂ 2 ਸਮਾਰਟ ਸ਼ੂ ਨਹੀਂ ਹਨ। ਇਨ੍ਹਾਂ ਦੀ ਕੀਮਤ 2,999 ਰੁਪਏ ਹੈ। ਪਰ ਸਪੈਸ਼ਲ ਕ੍ਰਾਊਡਫੰਡਿੰਗ ’ਤੇ ਇਨ੍ਹਾਂ ਦੀ ਕੀਮਤ 2,499 ਰੁਪਏ ਹੈ। ਜੁੱਤੇ ਗੂਹੜੇ ਸੁਰਮਈ, ਕਾਲੇ ਤੇ ਨੀਲੇ ਰੰਗਾਂ ਵਿੱਚ ਉਪਲੱਬਧ ਹਨ। ਇਨ੍ਹਾਂ ਦੀ ਸ਼ਿਪਿੰਗ 15 ਮਾਰਚ, 2019 ਤੋਂ ਸ਼ੁਰੂ ਹੋਏਗੀ। ਜੁੱਤੇ ਪਹਿਲਾਂ ਹੀ ਕੰਪਨੀ ਦੀ ਵੈਬਸਾਈਟ ’ਤੇ ਉਪਲੱਬਧ ਹਨ ਪਰ ਉੱਥੇ ਇਸ ਦਾ ਨਾਂ Mijia Men ਸਨਿੱਕਰਸ 2 ਹੈ। ਭਾਰਤ ਵਿੱਚ ਇਨ੍ਹਾਂ ਨੂੰ Men ਸਪੋਰਟਸ 2 ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ। ਜੁੱਤਿਆਂ ਦਾ ਵਜ਼ਨ 258 ਗ੍ਰਾਮ ਹੈ।