ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਏਬੀਪੀ ਸਾਂਝਾ | 22 Nov 2017 04:59 PM (IST)
ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼ ਗੋਲਡ ਮਾਡਲ ਹੁਣ ਭਾਰਤ 'ਚ ਵਿਕਰੀ ਲਈ ਮੌਜੂਦ ਹੋਵੇਗਾ। ਇਸ ਨੂੰ Mi.com/in ਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨੂੰ ਆਫਲਾਈਨ Mi ਹੋਮ ਸਟੋਰ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਸ ਨੂੰ ਕੰਪਨੀ ਨੇ 14,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਹ ਸ਼ਿਓਮੀ ਦਾ ਪਹਿਲਾ ਸਟਾਕ ਐਂਡ੍ਰਾਇਡ ਆਪ੍ਰੇਟਿੰਗ ਸਿਸਟਮ ਵਾਲਾ ਸਮਾਰਟਫੋਨ ਹੈ। ਇਹ ਗੂਗਲ ਦੇ ਪਿਓਰ ਐਂਡ੍ਰਾਇਡ ਵਰਜ਼ਨ 'ਤੇ ਚੱਲਦਾ ਹੈ। ਇਸ ਨੂੰ ਐਂਡ੍ਰਾਇਡ ਓ ਤੇ ਐਂਡ੍ਰਾਇਡ ਪੀ ਤੱਕ ਅਪਡੇਟ ਵੀ ਕੀਤਾ ਜਾ ਸਕਦਾ ਹੈ। ਸ਼ਿਓਮੀ MiA1 ਇੱਕ ਡੁਅਲ ਸਿਮ ਸਮਾਰਟਫੋਨ ਹੈ ਜੋ ਐਂਡ੍ਰਾਇਡ ਦੇ ਨੌਗਟ 7.1 ਆਪ੍ਰੇਟਿੰਗ ਸਿਸਟਮ 'ਤੇ ਚੱਲਦਾ ਹੈ। ਇਸ 'ਚ 5.5 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੋਲਿਊਸ਼ਨ 1080x1920 ਪਿਕਸਲ ਹੈ ਤੇ ਇਹ ਗੋਰਿਲਾ ਗਲਾਸ ਪ੍ਰੋਟੈਕਸ਼ਨ 5 ਦੇ ਨਾਲ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ 'ਚ ਕਵਾਲਕੌਮ ਸਨੈਪਡ੍ਰੈਗਨ 625 ਦੇ ਨਾਲ 4 ਜੀਬੀ ਰੈਮ ਦਿੱਤੀ ਗਈ ਹੈ। ਇਸ ਸਮਾਰਟਫੋਨ ਦਾ ਕੈਮਰਾ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹਨ ਜਿਸ ਦੇ ਪਿੱਛੇ ਦੋ ਕੈਮਰੇ ਹਨ। ਇਸ 'ਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦਾ ਜ਼ੂਮ ਵੀ ਚੰਗਾ ਹੈ। ਫ੍ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਇੰਟਰਨਲ ਸਟੋਰੇਜ ਦੇ ਮਾਮਲੇ 'ਚ ਵੀ ਇਹ ਅੱਗੇ ਹੈ। 64 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ ਜਿਸ ਨੂੰ ਵਧਾ ਕੇ 128 ਜੀਬੀ ਤੱਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ 3080 ਐਮਏਐਚ ਦੀ ਬੈਟਰੀ ਵੀ ਦਿੱਤੀ ਗਈ ਹੈ। ਇਹ 4ਜੀ ਨੂੰ ਸਪੋਰਟ ਕਰਨ ਵਾਲਾ ਖਾਸ ਫੋਨ ਹੈ।