ਨਵੀਂ ਦਿੱਲੀ: Xiaomi Mi 10i ਦੀ ਲਾਂਚ ਦੀ ਤਰੀਕ ਦੀ ਭਾਰਤ ਵਿੱਚ ਪੁਸ਼ਟੀ ਹੋ ਗਈ ਹੈ। Xiaomi India ਦੇ ਮੁਖੀ ਮਨੂ ਕੁਮਾਰ ਜੈਨ ਨੇ ਵੀਡੀਓ ਟੀਜ਼ਰ ਨੂੰ ਟਵੀਟ ਕਰਦਿਆਂ ਕਿਹਾ ਕਿ Mi 10i ਭਾਰਤ '5 ਜਨਵਰੀ ਨੂੰ ਲਾਂਚ ਕੀਤਾ ਜਾਏਗਾ। ਇਸ ਨਵੇਂ ਸਮਾਰਟਫੋਨ '108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋਵੇਗਾ।


Mi 10i ਨੂੰ ਰੈੱਡਮੀ ਨੋਟ 9 ਪ੍ਰੋ 5 ਜੀ ਦਾ ਰੀਬ੍ਰਾਂਡੇਡ ਵਰਜ਼ਨ ਮੰਨਿਆ ਜਾ ਰਿਹਾ ਹੈ, ਜਿਸ ਨੇ ਪਿਛਲੇ ਮਹੀਨੇ Redmi Note 9 4G ਤੇ Redmi Note 9 5G ਨਾਲ ਚੀਨ ਵਿੱਚ ਡੈਬਿਊ ਕੀਤਾ ਸੀ। ਇਸ ਵਿੱਚ 8 ਜੀਬੀ ਰੈਮ ਤੇ ਕਈ ਕਲਰ ਆਪਸ਼ਨ ਹੋਣ ਦੀ ਉਮੀਦ ਹੈ।


ਤਕਰੀਬਨ ਡੇਢ ਮਿੰਟ ਦੀ ਵੀਡੀਓ ਵਿਚ ਸ਼ੀਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੂ ਕੁਮਾਰ ਜੈਨ ਨੇ ਕਿਹਾ ਕਿ ਹੁਣ ਅਸੀਂ Mi 10i ਨਾਂ ਦੇ ਬ੍ਰਾਂਡ ਦੇ ਤਹਿਤ ਆਪਣਾ ਬਿਲਕੁਲ ਨਵਾਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਜਾ ਰਹੇ ਹਾਂ। "ਇਹ ਇਸ ਸਾਲ ਲਾਂਚ ਕੀਤੇ ਸਾਡੇ ਫੋਨ Mi 10, Mi 10T ਤੇ Mi 10T Pro ਦਾ ਇੱਕ ਐਕਸਟੈਂਸ਼ਨ ਹੈ। ਇਹ ਵਿਸ਼ਵ ਪੱਧਰ 'ਤੇ ਲਾਂਚ ਕੀਤੇ ਗਏ ਐਮਆਈ 10 ਲਾਈਟ ਦਾ ਵੀ ਇੱਕ ਐਕਸਟੈਂਸ਼ਨ ਹੈ।"



Mi 10i ਦੀ ਸੰਭਾਵਤ ਸਪੈਸ਼ੀਫਿਕੇਸ਼ਨਸ:

Xiaomi Mi 10i ਵਿੱਚ 108 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਦੀ ਪੁਸ਼ਟੀ ਸੋਸ਼ਲ ਮੀਡੀਆ 'ਤੇ ਇੱਕ ਟੀਜ਼ਰ ਰਾਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਦੇ ਪਿਛਲੇ ਪਾਸੇ ਚਾਰ ਕੈਮਰਾ ਸੈਂਸਰ ਹੋਣਗੇ।


Mi 10i ਦੇ ਦੋ ਵੱਖ-ਵੱਖ ਵੈਰੀਅੰਟ ਵਿਚ ਆਉਣ ਦੀ ਉਮੀਦ ਹੈ, 6 ਜੀਬੀ ਤੇ 8 ਜੀਬੀ ਰੈਮ ਆਪਸ਼ਨ ਅਤੇ 128 ਜੀਬੀ ਆਨ ਬੋਰਡ ਸਟੋਰੇਜ ਦੇ ਨਾਲ। ਇਸ ਦੇ ਨਾਲ ਹੀ ਇਹ ਸਮਾਰਟਫੋਨ ਨੀਲੇ, ਕਾਲੇ ਤੇ ਗਰੇਡੀਐਂਟ ਓਰੇਂਜ ਜਾਂ ਨੀਲੇ ਕਲਰ ਦੇ ਆਪਸ਼ਨ ਵਿੱਚ ਮਿਲਣ ਦੀ ਉਮੀਦ ਹੈ।

OnePlus 8 ਮੁਕਾਬਲਾ ਕਰੇਗੀ

ਇਹ ਫੋਨ OnePlus 8 ਨਾਲ ਮੁਕਾਬਲਾ ਕਰਨਗੇ। OnePlus 8 ਵਿੱਚ 6.55-ਇੰਚ ਦਾ FluidAMOLED 90Hz ਰਿਫਰੈਸ਼ ਰੇਟ ਡਿਸਪਲੇਅ ਲੱਗਿਆ ਹੈ। ਪ੍ਰਫਾਰਮੈਂਸ ਲਈ ਇਸ ਵਿੱਚ ਕੁਆਲਕਾਮ ਸਨੈਪਡ੍ਰੈਗਨ 865 ਐਸ ਸੀ ਪ੍ਰੋਸੈਸਰ ਤੇ ਐਕਸ 55 5 ਜੀ ਚਿੱਪਸੈੱਟ ਹੈ।

ਇਹ ਫੋਨ Android 10 'ਤੇ ਅਧਾਰਤ OxygenOS 'ਤੇ ਚਲਦਾ ਹੈ। ਫੋਟੋਗ੍ਰਾਫੀ ਲਈ, ਫੋਨ ਵਿੱਚ ਇੱਕ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਜਿਸ ਵਿੱਚ 48 ਐਮਪੀ ਪ੍ਰਾਇਮਰੀ ਰੀਅਰ ਸੈਂਸਰ, 16 ਐਮਪੀ ਅਲਟਰਾ ਵਾਈਡ ਸੈਂਸਰ ਅਤੇ 2 ਐਮਪੀ ਮੈਕਰੋ ਸੈਂਸਰ ਮੌਜੂਦ ਹਨ। ਇਸ ਤੋਂ ਇਲਾਵਾ ਇਸ '16MP ਦਾ ਫਰੰਟ ਕੈਮਰਾ ਕੈਮਰਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904