ਨਵੀਂ ਦਿੱਲੀ: ਜੇਕਰ ਤੁਹਾਨੂੰ ਵੀ ਸ਼ਿਓਮੀ ਦੇ ਸਮਾਰਟਫੋਨ ਪਸੰਦ ਹਨ ਤੇ ਤੁਸੀਂ ਕੰਪਨੀ ਦੇ ਫੋਨ ਸਸਤੇ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਸ਼ਿਓਮੀ ਨੇ ਹਮੇਸ਼ਾ ਲਈ ਆਪਣੇ ਸਮਾਰਟਫੋਨ ਦੀ ਕੀਮਤ ਇੱਕ ਹਜ਼ਾਰ ਰੁਪਏ ਘਟਾ ਦਿੱਤੀ ਹੈ। ਦੱਸ ਦਈਏ ਕਿ ਹੁਣੇ 7 ਤੋਂ 9 ਦਸੰਬਰ ਵਿਚਾਲੇ ਫਲਿਪਕਾਰਟ 'ਤੇ ਲੱਗੀ ਸੇਲ 'ਚ ਸ਼ਿਓਮੀ ਐਮਆਈ ਏ-1 'ਤੇ ਦੋ ਹਜ਼ਾਰ ਰੁਪਏ ਘਟਾਏ ਸਨ। ਫੋਨ ਦੀ ਕੀਮਤ 'ਚ ਕਟੌਤੀ ਦਾ ਐਲਾਨ ਸ਼ਿਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੂੰ ਕੁਮਾਰ ਜੈਨ ਨੇ ਟਵੀਟ ਕਰਕੇ ਦਿੱਤੀ ਸੀ। ਇਸ ਫੋਨ ਨੂੰ ਕੰਪਨੀ ਦੀ ਵੈੱਬਸਾਈਟ ਤੇ ਫਲਿਪਕਾਰਟ 'ਤੇ ਖਰੀਦਿਆ ਜਾ ਸਕਦਾ ਹੈ। ਹੁਣ ਇਸ ਫੋਨ ਨੂੰ ਹੋਰ ਸਸਤਾ ਕੀਤਾ ਗਿਆ ਹੈ। ਐਮਆਈ ਏ-1 'ਚ 5.5 ਇੰਚ ਦੀ ਫੁਲ ਐਚਡੀ ਡਿਸਪਲੇ, ਕੌਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਹੈ। ਫੋਨ ਦੇ ਪਿਛਲੇ ਪਾਸੇ ਫ੍ਰਿੰਗਰਪ੍ਰਿੰਟ ਸੈਂਸਰ ਹੈ। ਡਬਲ ਕੈਮਰੇ ਹਨ ਤੇ ਦੋਵੇਂ ਹੀ 12 ਮੈਗਾਪਿਕਸਲ ਦੇ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਕਦੇ ਗਰਮ ਨਹੀਂ ਹੁੰਦਾ। ਫੋਨ ਦੀ ਕੀਮਤ 14,999 ਰੁਪਏ ਸੀ ਪਰ ਹੁਣ ਇਸ ਫੋਨ ਦੀ ਕੀਮਤ 13,999 ਰੁਪਏ ਹੋ ਗਈ ਹੈ।