Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
ਏਬੀਪੀ ਸਾਂਝਾ | 22 Nov 2017 05:36 PM (IST)
ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ 'ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ ਕੀਤਾ ਹੈ। ਕੰਪਨੀ ਨੇ ਐਮਆਈ ਐਕਸਚੇਂਜ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਤਹਿਤ ਸ਼ਿਓਮੀ ਦੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਨਵਾਂ ਫੋਨ ਗਾਹਕਾਂ ਨੂੰ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਲਈ ਕੰਪਨੀ ਨੇ ਨਵੀਂ ਦਿੱਲੀ ਦੀ ਕੰਪਨੀ ਕੈਸ਼ੀਫਾਈ ਨਾਲ ਪਾਰਟਨਰਸ਼ਿਪ ਕੀਤੀ ਹੈ। ਐਮਆਈ ਐਕਸਚੇਂਜ ਪ੍ਰੋਗਰਾਮ ਤਹਿਤ ਸ਼ਿਓਮੀ ਦੇ ਨਵੇਂ ਸਮਾਰਟਫੋਨ ਖਰੀਦਣ ਲਈ ਗਾਹਕਾਂ ਨੂੰ ਆਪਣੇ ਨਜ਼ਦੀਕੀ ਕਿਸੇ ਵੀ ਐਮਆਈ ਸਟੋਰ ਹੋਮ 'ਤੇ ਜਾਣਾ ਹੋਵੇਗਾ। ਇੱਥੇ ਹੀ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕੀਤਾ ਜਾ ਸਕਦਾ ਹੈ। ਐਮਆਈ ਹੋਮ 'ਚ ਕੈਸ਼ੀਫਾਈ ਦੀ ਟੀਮ ਤੁਹਾਡੇ ਪੁਰਾਣੇ ਫੋਨ ਦੀ ਕੀਮਤ ਤੈਅ ਕਰੇਗੀ ਤੇ ਉਸ ਤੋਂ ਬਾਅਦ ਨਵੇਂ ਫੋਨ 'ਤੇ ਇਨ੍ਹੀ ਛੋਟ ਦੇ ਦਿੱਤੀ ਜਾਵੇਗੀ। ਐਮਆਈ ਸਟੋਰ ਜਾਣ ਤੋਂ ਪਹਿਲਾਂ ਵੀ ਆਪਣੇ ਫੋਨ ਦੀ ਕੀਮਤ ਪਤਾ ਕੀਤੀ ਜਾ ਸਕਦੀ ਹੈ। ਇਸ ਲਈ www.cashify.in 'ਤੇ ਜਾ ਕੇ ਆਪਣੇ ਦੀ ਕੀਮਤ ਪਤਾ ਲੱਗ ਸਕਦੀ ਹੈ। ਘਰ ਬੈਠੇ ਵੀ ਉਸ ਫੋਨ ਨੂੰ ਵਾਪਸ ਭੇਜਿਆ ਜਾ ਸਕਦਾ ਹੈ।