ਨਵੀਂ ਦਿੱਲੀ: ਸ਼ਿਓਮੀ ਦੇ ਨਵੇਂ ਸਮਾਰਟਫੋਨ Mi Max 2 ਨੂੰ ਕੰਪਨੀ ਨੇ ਇਸ ਸਾਲ ਜੂਨ ਵਿੱਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਵਿੱਚ 6.44 ਇੰਚ ਦੀ ਸਕਰੀਨ ਹੈ ਜੋ ਕੰਪਨੀ ਦੇ ਵੱਡੇ ਡਿਸਪਲੇ ਵਾਲੇ ਫੋਨ ਦੀ ਸੀਰੀਜ਼ ਵਿੱਚ ਆਉਂਦਾ ਹੈ। ਹੁਣ ਖਬਰ ਹੈ ਕਿ ਇਸ ਸੀਰੀਜ਼ ਦਾ ਨਵਾਂ ਫੈਬਲੇਟ Mi Max 3 ਸੱਤ ਇੰਚ ਦੀ ਸਕਰੀਨ ਤੇ 18:9 ਦੇ ਰੇਸ਼ੋ ਨਾਲ ਆਵੇਗਾ।
CNMO ਦੀ ਰਿਪੋਰਟ ਮੁਤਾਬਕ Mi Max 3 'ਤ 7 ਇੰਚ ਦੀ ਫੁੱਲ HD ਸਕਰੀਨ ਹੋਵੇਗੀ ਜੋ 18:9 ਦੇ ਐਸਪੈਕਟ ਰੇਸ਼ੋ ਤੇ ਬੇਜ਼ੇਲ-ਲੈੱਸ ਡਿਸਪਲੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ Mi Max 3 ਵਿੱਚ ਡਬਲ ਸੈੱਟਅਪ ਕੈਮਰਾ ਵੀ ਹੋਣ ਦੀ ਖਬਰ ਹੈ। ਇਹ ਸਮਾਰਟਫੋਨ-ਕਮ-ਫੈਬਲੇਟ ਜ਼ਿਆਦਾ ਬੈਟਰੀ ਨਾਲ ਆਉਂਦਾ ਹੈ। ਇਸ ਵਿੱਚ 5500mAh ਦੀ ਬੈਟਰੀ ਹੋ ਸਕਦੀ ਹੈ। ਇਸ ਤੋਂ ਪਹਿਲਾਂ Mi Max 2 ਵਿੱਚ 5300mAh ਦੀ ਬੈਟਰੀ ਦਿੱਤੀ ਗਈ ਸੀ।
ਇਸ ਰਿਪੋਰਟ ਦੀ ਮੰਨੀਏ ਤਾਂ Mi Max 3 ਵਿੱਚ ਕਵਿਕ ਚਾਰਜ਼ਿੰਗ 3.0 ਸਪੋਰਟ ਹੋ ਸਕਦਾ ਹੈ। ਇਸ ਤੋਂ ਇਲਾਵਾ ਖਬਰ ਇਹ ਵੀ ਹੈ ਕਿ ਇਹ ਫੋਨ ਸਨੈਪਡ੍ਰੈਗਨ 630 ਕਵਾਲਕੌਮ ਸਨੈਪਡ੍ਰੈਗਨ 660 ਦੋ ਪ੍ਰੋਸੈਸਰ ਵੈਰੀਐਂਟ ਦੇ ਨਾਲ ਆ ਸਕਦਾ ਹੈ। ਜੂਨ 2017 ਵਿੱਚ ਕੰਪਨੀ ਨੇ Mi Max2 ਲਾਂਚ ਕੀਤਾ ਸੀ। ਇਸ ਵਿੱਚ 6.44 ਇੰਚ ਦੀ ਸਕਰੀਨ ਸੀ, ਜਿਸ ਦੀ ਰਿਜ਼ਲਿਊਸ਼ਨ 1080×1920 ਪਿਕਸਲ ਹੈ।
ਇਹ ਸਮਾਰਟਫੋਨ ਦੀ ਵੱਡੀ ਖੂਬੀ ਵੀ ਹੈ। ਇਸ ਸਮਾਰਟਫੋਨ ਵਿੱਚ 2GHz ਔਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿੱਚ 4 ਜੀਬੀ ਰੈਮ ਹੈ। Mi Max 2 ਦੇ ਕੈਮਰਾ ਦੀ ਗੱਲ ਕਰੀਏ ਤਾਂ ਇਸ ਵਿੱਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ ਡੁਅਲ ਐਲਈਡੀ ਫਲੈਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਹੈ। ਸਭ ਤੋਂ ਵੱਡੀ ਖਾਸੀਅਤ ਇਸ ਦੀ ਬੈਟਰੀ ਹੈ ਜੋ 5300mAh ਦੀ ਹੈ।