Xiaomi ਨੇ ਆਪਣੇ ਹੀ ਪੈਰ ਮਾਰਿਆ ਕੁਹਾੜਾ, ਫੋਨ ਦੀਆਂ ਸੈਟਿੰਗਸ ਵਿੱਚ ਵੀ ਇਸ਼ਤਿਹਾਰ
ਏਬੀਪੀ ਸਾਂਝਾ
Updated at:
17 Sep 2018 01:07 PM (IST)
NEXT
PREV
ਚੰਡੀਗੜ੍ਹ: ਸ਼ਿਓਮੀ ਦਾ MIUI ਕਸਟਮ ROM ਕਾਫੀ ਲੋਕਾਂ ਨੇ ਪਸੰਦ ਕੀਤਾ। ਇਸ ਦਾ UI ਆਸਾਨ ਤੇ ਚਲਾਉਣ ਵਿੱਚ ਲਾਈਟ ਹੈ। ਸ਼ਿਓਮੀ ਦਾ ਇਹ ਵਰਸ਼ਨ ਬੈਸਟ ਆਪਸ਼ਨ ਦੇ ਤੌਰ ’ਤੇ ਉਪਲੱਬਧ ਹੈ ਪਰ ਹੁਣ ਸ਼ਿਓਮੀ ਨੇ ਕੁਝ ਅਜਿਹਾ ਕਰ ਦਿੱਤਾ ਹੈ ਜੋ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਏਗਾ। ਸ਼ਿਓਮੀ ਦੇ ਫੋਨ ਚਲਾਉਣ ਲੱਗਿਆਂ ਯੂਜ਼ਰਸ ਨੂੰ ਇਸ ਦੇ UI ਵਿੱਚ ਇਸ਼ਤਿਹਾਰ ਮਿਲਣਗੇ। ਕਈ ਯੂਜ਼ਰਸ ਨੇ ਤਾਂ ਫੋਨ ਦੀਆਂ ਸੈਟਿੰਗਰਸ ਵਿੱਚ ਵੀ ਇਹ ਇਸ਼ਤਿਹਾਰ ਵੇਖੇ ਹਨ।
ਯੂਜ਼ਰ u/chootingfeng ਨੇ ਇੱਕ ਸਕਰੀਨ ਸੌਟ ਸ਼ੇਅਰ ਕੀਤਾ ਜਿਸ ਵਿੱਚ ਉਸ ਨੂੰ ਸੈਟਿੰਗਸ ਵਿੱਚ ਇਸ਼ਤਿਹਾਰ ਦਿਖਾਈ ਦਿੱਤਾ। ਇਹ ਯੂਜਰ ਸ਼ਿਓਮੀ Mi, ਮੈਕਸ 2 ਤੇ ਸ਼ਿਓਮੀ Mi ਨੋਟ LTE ਸਮਾਰਟਫੋਨ ਇਸਤੇਮਾਲ ਕਰ ਰਿਹਾ ਸੀ। ਜੇ ਸੈਟਿੰਗਸ ਵਿੱਚ ਐਡ ਦਿਖਣ ਲੱਗੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਸ਼ਖ਼ਸ ’ਤੇ ਕੀ ਗੁਜ਼ਰ ਰਹੀ ਹੋਏਗੀ ਕਿਉਂਕਿ ਸੈਟਿੰਗਸ ਫੋਨ ਦਾ ਅਜਿਹਾ ਹਿੱਸਾ ਹੁੰਦਾ ਹੈ ਜਿੱਥੋਂ ਫੋਨ ਦੇ ਸਾਰੇ ਕੰਮਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ।
ਇਸ਼ਤਿਹਾਰ Mi ਬ੍ਰਾਊਜ਼ਰ, Mi ਫਾਈਲ ਮੈਨੇਜਰ, Mi ਮਿਊਜ਼ਿਕ ਤੇ ਹੋਰ ਸਿਸਟਮ ਐਪ ’ਤੇ ਮੌਜੂਦ ਹਨ। ਉੱਤੋਂ ਨਾ ਤਾਂ ਇਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ ਤੇ ਨਾ ਹੀ ਇਸ ਲਈ ਕੋਈ ਹੋਰ ਆਪਸ਼ਨ ਦਿੱਤੀ ਗਈ ਹੈ। ਯੂਜ਼ਰ ਜਿਵੇਂ ਹੀ ਸੈਟਿੰਗ ਖੋਲ੍ਹਦਾ ਹੈ, ਉਸ ਕੋਲ ਉਹ ਇਸ਼ਤਿਹਾਰ ਦੇਖਣ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਬਚਦਾ। ਇਸ ਤੋਂ ਇੱਕ ਗੱਲ ਤਾਂ ਤੈਅ ਹੈ ਕਿ ਯੂਜ਼ਰ ਨੇ ਸਮਾਰਟਫੋਨ ਲਈ ਪੈਸੇ ਖਰਚੇ ਹਨ ਨਾ ਕਿ ਇਸ਼ਤਿਹਾਰ ਦੇਖਣ ਲਈ।
ਕਈ ਯੂਜ਼ਰ ਇਸ ਗੱਲ ’ਤੇ ਬਹਿਸ ਕਰ ਰਹੇ ਹਨ ਕਿ ਇਸੇ ਲਈ ਸ਼ਿਓਮੀ ਦੇ ਫੋਨਾਂ ਦੀ ਕੀਮਤ ਘੱਟ ਹੈ ਜਿੱਥੇ ਤੁਸੀਂ ਮਸ਼ਹੂਰੀਆਂ ਦੇਖਣ ਤੇ ਉਸਨੂੰ ਨਜ਼ਰਅੰਦਾਜ਼ ਕਰਨਾ ਜਾਣਗੇ ਹੋ। ਕਈਆਂ ਦਾ ਇਹ ਵੀ ਮੰਨਣਾ ਹੈ ਕਿ ਕੋਈ ਹੋਰ ਬਰਾਂਡ ਇਸ ਤਰ੍ਹਾਂ ਨਹੀਂ ਕਰਦਾ।

- - - - - - - - - Advertisement - - - - - - - - -