ਨਵੀਂ ਦਿੱਲੀ: ਭਾਰਤ 'ਚ ਸ਼ਿਓਮੀ ਦੇ ਕਾਮਯਾਬ ਫੋਨ ਰੈਡਮੀ 4 ਤੇ ਰੈਡਮੀ 4 ਨੋਟ ਨੂੰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਇਹ ਫੋਨ ਫਲਿਪਕਾਰਟ ਜਾਂ mi.com 'ਤੇ ਨਹੀਂ ਜਾਣਾ ਪਵੇਗਾ। ਇਹ ਦੋਵੇਂ ਫੋਨ ਬਿੱਗ ਬਾਜ਼ਾਰ ਸਟੋਰ ਤੋਂ ਵੀ ਖਰੀਦੇ ਜਾ ਸਕਦੇ ਹਨ।


ਸ਼ਿਓਮੀ ਦੇ ਵਾਈਸ ਪ੍ਰੈਜ਼ੀਡੈਂਟ ਮਨੂੰ ਜੈਨ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਟਵੀਟ ਕੀਤਾ ਕਿ ਐਮਆਈ ਫੈਨਜ਼ ਸ਼ਿਓਮੀ ਦੇ ਫੋਨ ਬਿੱਗ ਬਾਜ਼ਾਰ ਦੇ ਸਟੋਰ ਤੋਂ ਵੀ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਕੰਪਨੀ ਜਲਦ ਹੀ ਮੁੰਬਈ 'ਚ ਐਮਆਈ ਸਟੋਰ ਖੋਲ੍ਹਣ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਸ਼ਿਓਮੀ ਦਿੱਲੀ-ਐਨਸੀਆਰ 'ਚ ਪਹਿਲਾਂ ਹੀ ਐਮਆਈ ਸਟੋਰ ਖੋਲ੍ਹ ਚੁੱਕੀ ਹੈ। ਇਸ ਤਰ੍ਹਾਂ ਕੰਪਨੀ ਆਫਲਾਈਨ ਬਾਜ਼ਾਰ 'ਚ ਵੀ ਆਪਣੀ ਹਾਲਤ ਮਜ਼ਬੂਤ ਕਰਨ 'ਚ ਲੱਗੀ ਹੈ।

ਰੈਡਮੀ 4 ਦੀ ਗੱਲ ਕਰੀਏ ਤਾਂ ਇਸ ਦੇ 16 ਜੀਬੀ ਮੈਮਰੀ ਤੇ 2 ਜੀਬੀ ਰੈਮ ਵਾਲੇ ਵੈਰੀਐਂਟ ਦੀ ਕੀਮਤ 6,999 ਰੁਪਏ ਹੈ। ਰੈਡਮੀ 4 'ਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਦੀ ਰੈਜ਼ੋਲਯੂਸ਼ਨ 720 ਤੇ 1280 ਪਿਕਸਲ ਹੈ। ਇਸ 'ਚ 1.4GHz ਔਕਟਾਕੋਰ ਕਵਾਲਮਕੌਮ ਸਨੈਪਡ੍ਰੈਗਨ 430 ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫੋਨ 2 ਜੀਬੀ, 3 ਜੀਬੀ ਤੇ 4 ਜੀਬੀ ਵਾਲੇ ਮੌਡਲ 'ਚ ਆਉਂਦੇ ਹਨ।

ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਡਬਲ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰਾ ਵੀ 5 ਮੈਗਾਪਿਕਸਲ ਦਾ ਹੈ। ਰੈਡਮੀ 4 'ਚ ਇਨਡ੍ਰਾਇਡ 6.1 ਮਾਰਸ਼ਮੈਲੋ ਓਐਸ ਦਿੱਤਾ ਗਿਆ ਹੈ ਜਿਹੜਾ ਕੰਪਨੀ ਦੇ ਓਐਸ 2.5D 'ਤੇ ਬੇਸਡ ਹੋਵੇਗਾ। ਇਸ 'ਚ 16 ਜੀਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕਨੈਕਟਿਵਿਟੀ ਦੀ ਗੱਲ ਕਰੀਏ ਤਾਂ ਇਸ 'ਚ 4G LTE, ਵਾਈਫਾਈ 802.11, ਬਲੁਟੂਥ, ਜੀਪੀਐਸ ਵਰਗੀਆਂ ਆਪਸ਼ਨ ਹਨ। 4100 ਐਮਏਐਚ ਬੈਟਰੀ ਵਾਲਾ ਸਮਾਰਟਫੋਨ ਫਾਸਟ ਚਾਰਜਿੰਗ ਨੂੰ ਸਪੋਟ ਕਰਦਾ ਹੈ।