ਨਵੀਂ ਦਿੱਲੀ: ਸ਼ਿਓਮੀ ਦੇ ਬਜਟ ਸਮਾਰਟਫੋਨ ਰੇਡਮੀ 5 ਦਾ ਨਵਾਂ ਵੈਰੀਐਂਟ ਲਾਂਚ ਹੋਇਆ ਹੈ। 4 ਜੀਬੀ ਰੈਮ ਵਾਲੇ ਇਸ ਵੈਰੀਐਂਟ ਨੂੰ ਸ਼ਿਓਮੀ ਦੀ ਆਫਿਸ਼ੀਅਲ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਸ ਨਵੇਂ ਵੈਰੀਐਂਟ ਨੂੰ ਹੁਣੇ ਚੀਨ ਵਿੱਚ ਲਾਂਚ ਕੀਤਾ ਗਿਆ ਹੈ। ਰੇਡਮੀ 5 ਦੇ ਇਸ ਨਵੇਂ ਵੈਰੀਐਂਟ ਦੀ ਕੀਮਤ 1,099 ਯੁਆਨ (ਕਰੀਬ 11000 ਰੁਪਏ) ਰੱਖੀ ਗਈ ਹੈ। ਇਹ ਬਲੈਕ, ਰੋਜ਼ ਗੋਲਡ, ਲਾਇਟ ਬਲੂ ਤੇ ਗੋਲਡ ਕਲਰ ਵਿੱਚ ਮੌਜੂਦ ਹੈ।
ਡਬਲ ਸਿਮ ਵਾਲੇ ਰੇਡਮੀ 5 ਵਿੱਚ 5.7 ਇੰਚ ਦੀ ਫੁੱਲ ਐਚ ਡੀ ਸਕਰੀਨ ਹੈ ਜੋ 720x1440 ਪਿਕਸਲ ਦੀ ਹੈ। ਇਸ ਤੋਂ ਇਲਾਵਾ 18:9 ਆਸਪੈਕਟ ਰੇਸ਼ੋ ਵਾਲਾ ਇਹ ਸਮਾਰਟਫੋਨ 18:9 ਬੇਸਡ ਇੰਡ੍ਰਾਇਡ ਨੂਗਾ 'ਤੇ ਕੰਮ ਕਰਦਾ ਹੈ। ਇਹ 2 ਜੀਬੀ, 3 ਜੀਬੀ ਤੇ ਹੁਣ 4 ਜੀਬੀ ਰੈਮ ਵਿੱਚ ਵੀ ਮੌਜੂਦ ਹੈ।
ਰੇਡਮੀ 5 ਵਿੱਚ f/2.2 ਅਪਰਚਰ ਦੇ ਨਾਲ 12 ਮੈਗਾਪਿਕਸਲ ਦਾ ਬੈਕ ਕੈਮਰਾ ਦਿੱਤਾ ਗਿਆ ਹੈ। 5 ਮੈਗਾਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ ਵੀ ਇਸ ਵਿੱਚ ਮੌਜੂਦ ਹੈ। ਚੰਗੇ ਪੋਟਰੇਟ ਲਈ ਇਸ ਵਿੱਚ ਬਿਊਟੀਫਾਈ 3.0 ਦਿੱਤਾ ਗਿਆ ਹੈ। ਇਸ ਮੋਬਾਈਲ ਦੀ ਸਭ ਤੋਂ ਵੱਡੀ ਖਾਸੀਅਤ 3300mAh ਦੀ ਬੈਟਰੀ ਹੈ।