ਚੀਨ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ Xiaomi ਨੇ ਆਪਣੀ ਤਾਜ਼ਾ Redmi Note 10 ਸੀਰੀਜ਼ ਭਾਰਤ ’ਚ ਲਾਂਚ ਕਰ ਦਿੱਤੀ ਹੈ। ਇਸ ਅਧੀਨ ਕੰਪਨੀ ਨੇ ਤਿੰਨ ਮਾੱਡਲ ਲਾਂਚ ਕੀਤੇ ਹਨ; ਜਿਨ੍ਹਾਂ ਵਿੱਚ Redmi Note 10, Redmi Note 10 Pro ਅਤੇ Redmi Note 10 Pro Max ਸ਼ਾਮਲ ਹਨ। ਇਨ੍ਹਾਂ ਦੀ ਕੀਮਤ 11,999 ਰੁਪਏ ਤੋਂ ਸ਼ੁਰੂ ਹੋ ਕੇ 21,999 ਰੁਪਏ ਤੱਕ ਹੈ।


Redmi Note 10


ਇਸ ਫ਼ੋਨ ਦੇ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 11,999 ਰੁਪਏ ਹੈ; ਜਦ ਕਿ ਇਸ ਦੇ 6GB ਰੈਮ ਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 13,999 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ Redmi Note 10 Pro ਦੇ 6GB ਰੈਮ ਤੇ 64GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਇੰਝ ਹੀ 6GB ਰੈਮ ਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਇਸ ਮਾਡਲ ਦੇ 8GB ਰੈਮ ਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 18,999 ਰੁਪਏ ਤੈਅ ਕੀਤੀ ਗਈ ਹੈ।


ਇਸੇ ਫ਼ੋਨ ਦੇ 8GB ਰੈਮ ਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 21,999 ਰੁਪਏ ਹੈ। Redmi Note 10 ’11 6.43 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ MIUI 12 ਬੇਸਡ Android 11 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ।


ਇਸ ਵਿੱਚ ਕੁਐਲਕਾੱਮ ਸਨੈਪਡ੍ਰੈਗਨ 678 ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਵਿੱਚ 6GB ਰੈਮ ਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ; ਜਿਸ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 512 GB ਤੱਕ ਵਧਾਇਆ ਜਾ ਸਕਦਾ ਹੈ।


Redmi Note 10 Pro


ਇਸ ਫ਼ੋਨ ਵਿੱਚ 6.67 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ MIUI 12 ਬੇਸਡ Android 11 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਵਿੱਚ ਕੁਐਲਕਾੱਮ ਸਨੈਪਡ੍ਰੈਗਨ 732G ਪ੍ਰੋਸੈੱਸਰ ਹੈ। ਇਸ ਵਿੱਚ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ; ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 512GB ਤੱਕ ਵਧਾਇਆ ਜਾ ਸਕਦਾ ਹੈ।


Redmi Note 10 Pro Max


ਇਸ ਫ਼ੋਨ ਵਿੱਚ 6.67 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਇਹ ਵੀ MIUI 12 ਬੇਸਡ Android 11 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਵਿੱਚ ਕੁਐਲਕਾਮ ਸਨੈਪਡ੍ਰੈਗਨ 732G ਪ੍ਰੋਸੈੱਸਰ ਹੈ। ਇਸ ਵਿੱਚ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦਾ ਪ੍ਰਾਇਮਰੀ ਕੈਮਰਾ 108 ਮੈਗਾ–ਪਿਕਸਲ, ਸੈਕੰਡਰੀ 8 ਮੈਗਾ–ਪਿਕਸਲ ਅਲਟ੍ਰਾ ਵਾਈਡ ਐਂਗਲ ਲੈਨਜ਼, 2 ਮੈਗਾ–ਪਿਕਸਲ ਮਾਈਕ੍ਰੋ ਲੈਨਜ਼ ਤੇ 2 ਮੈਗਾ–ਪਿਕਸਲ ਦਾ ਡੈਪਥ ਸੈਂਸਰ ਹੈ। ਇਸ ਫ਼ੋਨ ਵਿੱਚ 5020mAH ਦੀ ਬੈਟਰੀ ਹੈ।


ਇਹ ਸਮਾਰਟਫ਼ੋਨ ਸੈਮਸੰਗ ਦੇ GALAXY A32, SAMSUNG GALAXY M12 ਦਾ ਮੁਕਾਬਲਾ ਕਰਨਗੇ। Samsung Galaxy M12 ਦੀ ਭਾਰਤ ਵਿੱਚ ਕੀਮਤ 12,000 ਰੁਪਏ ਹੈ।


ਇਹ ਵੀ ਪੜ੍ਹੋ: IT ਕੰਪਨੀ ਵਿਪ੍ਰੋ ਨੇ 1.45 ਅਰਬ ਡਾਲਰ ’ਚ ਖ਼ਰੀਦੀ ਬੈਂਕਿੰਗ ਕੰਪਨੀ CAPCO


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904