ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਸ਼ੀਓਮੀ 4 ਮਾਰਚ ਨੂੰ ਆਪਣੀ ਰੈਡਮੀ ਨੋਟ 10 ਸੀਰੀਜ਼ ਗਲੋਬਲ ਪੱਧਰ 'ਤੇ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ ਤਹਿਤ Redmi Note 10, Redmi Note 10 Pro ਅਤੇ Redmi Note 10 Pro Max ਨੂੰ ਸਮਾਰਟਫੋਨ ਬਾਜ਼ਾਰ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਲਾਂਚ ਹੋਣ ਤੋਂ ਪਹਿਲਾਂ ਇਨ੍ਹਾਂ ਸਮਾਰਟਫੋਨ ਨਾਲ ਜੁੜੀ ਕੁਝ ਜਾਣਕਾਰੀ ਸਾਹਮਣੇ ਆਈ ਹੈ। ਆਓ ਜਾਣਦੇ ਹਾਂ ਇਨ੍ਹਾਂ ਫੋਨਸ ਦੇ ਸਪੇਸੀਫਿਕੇਸ਼ਨਸ ਬਾਰੇ:-


Redmi Note 10 ਅਤੇ Redmi Note 10 Pro ਦੇ ਸਪੇਸੀਫਿਕੇਸ਼ਨ: ਰੈਡਮੀ ਨੋਟ 10 ਨੂੰ 6 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ 'ਚ 6.43 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਜਾ ਸਕਦੀ ਹੈ। ਪ੍ਰਫਾਰਮੈਂਸ ਲਈ ਇਸ ਵਿੱਚ ਕੁਆਲਕਾਮ ਸਨੈਪਡ੍ਰੈਗਨ 678 ਪ੍ਰੋਸੈਸਰ ਮਿਲ ਸਕਦਾ ਹੈ।


ਇਸ ਦੇ ਨਾਲ ਹੀ ਰੈੱਡਮੀ ਨੋਟ 10 ਪ੍ਰੋ 8 ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਸਟੋਰੇਜ ਦੇ ਨਾਲ ਵੇਰੀਐਂਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਦੋਵੇਂ ਸਮਾਰਟਫੋਨ ਐਂਡਰਾਇਡ 11 ਬੇਸਡ ਐਮਆਈਯੂਆਈ 12 'ਤੇ ਕੰਮ ਕਰਨਗੇ ਇਨ੍ਹਾਂ ਵਿੱਚ 4 ਜੀ ਅਤੇ 5 ਜੀ ਕਨੈਕਟੀਵਿਟੀ ਆਪਸ਼ਨ ਦਿੱਤੇ ਜਾ ਸਕਦੇ ਹਨ। ਇਸਦੇ ਲਈ ਪਾਵਰ ਲਈ 5050mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।


ਰੈਡਮੀ ਨੋਟ 10 ਪ੍ਰੋ ਮੈਕਸ ਦੇ ਸਪੇਸੀਫਿਕੇਸ਼ਨ: Redmi Note 10 Pro Max ਵਿੱਚ 6 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਨਾਲ ਹੀ ਇਸ ਵਿਚ ਇੱਕ ਕਵਾਡ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ, ਜਿਸਦਾ ਪ੍ਰਾਇਮਰੀ ਕੈਮਰਾ 108 ਮੈਗਾਪਿਕਸਲ ਹੋਣ ਦੀ ਉਮੀਦ ਹੈ। ਪ੍ਰੋ ਮੈਕਸ ਵੇਰੀਐਂਟ 'ਚ ਵੀ 5050mAh ਦੀ ਬੈਟਰੀ ਮਿਲ ਸਕਦੀ ਹੈ।


ਇਹ ਵੀ ਪੜ੍ਹੋ: Petrol Diesel Price: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਪੰਜਵੇਂ ਦਿਨ ਵੀ ਲੱਗੀ ਬਰੇਕਾਂ, ਜਾਣੋ ਕੀ ਹੈ ਕੀਮਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904