ਨਵੀਂ ਦਿੱਲੀ: ਸ਼ਿਓਮੀ ਹਮੇਸ਼ਾ ਤੋਂ ਹੀ ਆਪਣੇ ਮਿਡ ਬਜਟ ਰੇਂਜ ਸਮਾਰਟਫੋਨ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਇਹ ਬਰਾਂਡ ਭਾਰਤ ਵਿੱਚ ਨੰਬਰ ਇੱਕ ਸਮਾਰਟਫੋਨ ਬਰਾਂਡ ਬਣ ਚੁੱਕਿਆ ਹੈ। ਇਸ ਵੇਲੇ ਭਾਰਤ ਵਿੱਚ ਰੈਡਮੀ ਨੋਟ 5 ਪ੍ਰੋ ਤੇ ਪੋਕੋ ਫੋਨ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫਓਨ ਹਨ। ਇਸ ਲਿਸਟ ਵਿੱਚ ਸ਼ਿਓਮੀ ਦੇ ਹੋਰ ਮਾਡਲ ਵੀ ਸ਼ਾਮਲ ਹਨ ਪਰ ਇਸੇ ਵਿਚਾਲੇ ਰੈਡਮੀ ਨੋਟ 7 ਇੱਕ ਫੋਨ ਅਜਿਹਾ ਹੈ ਜਿਸ ਨੇ ਚੀਨ ਵਿੱਚ ਰਿਕਾਰਡ ਕਾਇਮ ਕਰ ਲਿਆ ਹੈ।
ਰੈਡਮੀ ਨੋਟ 7 ਅਜਿਹਾ ਫੋਨ ਹੈ ਜਿਸ ਦੇ ਚੀਨ ਵਿੱਚ ਇੱਕ ਮਹੀਨੇ ਅੰਦਰ ਹੁਣ ਤਕ 10 ਲੱਖ ਤੋਂ ਵੱਧ ਯੂਨਿਟ ਵਿਕ ਚੁੱਕੇ ਹਨ। ਫਿਲਹਾਲ ਇਸ ਫੋਨ ਨੂੰ ਭਾਰਤ ਵਿੱਚ ਨਹੀਂ ਲਾਂਚ ਕੀਤਾ ਗਿਆ ਪਰ ਇਹ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਦੂਜੇ ਦੇਸ਼ਾਂ ਨਾਲ ਭਾਰਤ ਵਿੱਚ ਵੀ ਇਸ ਨੂੰ ਲਾਂਚ ਕਰ ਦਿੱਤਾ ਜਾਏਗਾ।
ਫੋਨ ਦੀਆਂ ਖ਼ੂਬੀਆਂ
ਸ਼ਿਓਮੀ ਰੈਡਮੀ ਨੋਟ 7 6.3 ਇੰਚ ਦੀ ਫੁੱਲ HD+ ਡਿਸਪਲੇਅ, ਕਾਰਨਿੰਗ ਗੋਰੀਲਾ ਗਲਾਸ 5 ਅਤੇ ਕਲਾਵਕਾਮ ਦੇ ਔਕਟਾ ਕੋਰ ਸਨੈਪਡ੍ਰੈਗਨ 660 SoC ਪ੍ਰੋਸੈਸਰ ਨਾਲ ਲੈਸ ਹੈ। ਇਹ 3GB/4GB/6GB ਰੈਮ ਦੇ ਵਿਕਲਪਾਂ ਨਾਲ ਉਪਲੱਬਦ ਹੈ। ਸਟੋਰੇਜ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ 32 GB ਤੇ 64 GB ਦਾ ਵਿਕਲਪ ਹੈ।
ਸਮਾਰਟਫੋਨ ਦੇ ਰੀਅਰ ਵਿੱਚ ਡੂਅਲ ਕੈਮਰਾ ਸੈਟਅੱਪ ਹੈ। ਫੋਨ ਦੇ ਬੈਕ ਵਿੱਚ 48 ਅਤੇ 5 MP ਦੇ ਕੈਮਰੇ ਲੱਗੇ ਹਨ। ਸੈਲਫੀ ਲਈ ਫੋਨ ਵਿੱਚ 13 MP ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਵਿੱਚ 3.3mm ਦਾ ਆਡੀਓ ਜੈਕ ਅਤੇ 4,000mAh ਦੀ ਬੈਟਰੀ ਦਿੱਤੀ ਗਈ ਹੈ।