ਮੁੰਬਈ: ਟੈਲੀਕਾਮ ਅਪ੍ਰੇਟਰਸ ਦੀ ਜੰਗ ਤਾਂ ਅਕਸਰ ਹੀ ਦੇਖਣ ਨੂੰ ਮਿਲਦੀ ਹੈ ਪਰ ਨਾਮੀ ਮੋਬਾਈਲ ਕੰਪਨੀਆਂ ‘ਚ ਜਦੋ-ਜਹਿਦ ਬੇਹੱਦ ਘੱਟ ਦਿਖਾਈ ਦਿੰਦੀ ਹੈ। ਹੁਣ ਜਿਨ੍ਹਾਂ ਦੋ ਕੰਪਨੀਆਂ ‘ਚ ਆਪਣੇ ਫੋਨਾਂ ਨੂੰ ਲੈ ਕੇ ਜੰਗ ਨਜ਼ਰ ਆ ਰਹੀ ਹੈ, ਉਹ ਹੈ ਸ਼ਿਓਮੀ ਤੇ ਸਮਾਰਟਫੋਨ ਮਾਰਕਿਟ ਕਿੰਗ ਕੰਪਨੀ ਵਨਪਲੱਸ।
ਹਾਲ ਹੀ ‘ਚ ਵਨਪਲੱਸ 6 ਟੀ ਲੌਂਚ ਤੋਂ ਬਾਅਦ ਸ਼ਿਓਮੀ ਨੇ ਵਨਪਲੱਸ ਨੂੰ ਟਾਰਗੇਟ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਮੈਸੇਜ ਸ਼ੇਅਰ ਕੀਤਾ ਸੀ ਕਿ ਤੁਹਾਨੂੰ ਅੱਧੀ ਕੀਮਤ ‘ਤੇ ਅਸੀਂ ਉਹੀ ਰੈਮ ਤੇ ਪ੍ਰੋਸੈਸਰ ਦੇ ਰਹੇ ਹਾਂ ਤਾਂ ਤੁਸੀਂ ਆਪਣਾ ਦਿਮਾਗ ਵਰਤੋ ਤੇ ਸਹੀ ਦੀ ਚੋਣ ਕਰੋ।
ਪੋਕੋ ਐਫ 1 ਨੂੰ ਜਦੋਂ ਸ਼ਿਓਮੀ ਨੇ ਲੌਂਚ ਕੀਤਾ ਸੀ ਤਾਂ ਕੰਪਨੀ ਦਾ ਮੰਨਣਾ ਸੀ ਕਿ ਇਹ ਡਿਵਾਈਸ ਵਨਪਲੱਸ ਤੋਂ ਵਧੀਆ ਹੈ ਤੇ ਉਸ ਨੂੰ ਟੱਕਰ ਦਿੰਦੀ ਹੈ। ਪੋਕੋ ਫੋਨ ਤੇ ਵਨਪਲੱਸ ਦੋਨੋਂ ਹੀ ਕਵਾਲਕੌਮ ਸਨੈਪਡ੍ਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਕਰਦੇ ਹਨ। ਦੋਨਾਂ ਦੀ ਕੀਮਤਾਂ ਦੀ ਗੱਲ ਕਰੀਏ ਤਾਂ ਵਨਪੱਲਸ 6 ਦੀ ਕੀਮਤ 37,999 ਰੁਪਏ ਤੇ ਪੋਕੋਫੋਨ ਦੀ ਕੀਮਤ 20,999 ਰੁਪਏ ਹੈ।
ਸ਼ਿਓਮੀ ਨੇ ਜਿੱਥੇ ਯੂਜ਼ਰਸ ਨੂੰ ਸਹੀ ਡਿਵਾਈਸ ਦੀ ਚੋਣ ਕਰਨ ਦੀ ਗੱਲ ਕਹੀ ਹੈ, ਉੱਥੇ ਹੀ ਕਿਹਾ ਹੈ ਕਿ ਇੱਕੋ ਤਰ੍ਹਾਂ ਦੀ ਚੀਜ਼ ਜਦੋਂ ਘੱਟ ਪੈਸਿਆਂ ‘ਚ ਮਿਲ ਰਹੀ ਤਾਂ ਜ਼ਿਆਦਾ ਕਿਉਂ ਖਰਚੇ ਜਾਣ। ਇਸ ਦੇ ਨਾਲ ਹੀ ਸ਼ਿਓਮੀ ਫੋਨ ਨਾਲ ਆਪਣੇ ਗਾਹਕਾਂ ਨੂੰ ਕੰਪਨੀ ਦੇ 8 ਪ੍ਰੋਡਕਟਸ ਦਾ ਬੰਡਲ ਵੀ ਦੇ ਰਹੀ ਹੈ। ਇਸ ‘ਚ ਮੀ ਏਅਰ ਪਿਊਰੀਫਾਇਰ, ਮੀ ਪਾਵਰ ਬੈਂਕ (10,000 mAh), ਮੀ ਬੈਂਡ 3, ਮੀ ਬਾਡੀ ਕੰਪੋਜੀਸ਼ਨ ਸਕੇਲ, ਮੀ ਬਲੂਟੂਥ ਸਪੀਕਰ ਬੇਸਿਕ 2, ਮੀ ਏਅਰਫੋਨ, ਮੀ ਰੋਲਰਬਾਲ ਪੈਨ, ਬਲੈਕ ਸੈਂਡਸਟੋਨ ਪੋਕੋ ਐਫ 1 ਮੋਬਾਈਲ ਸਕਿਨ।