ਸ਼ਿਓਮੀ ਦਾ ਅਗਲਾ 5 ਜੀ ਵਰਜਨ ਧਮਾਕਾ, ਜਾਣੋ ਖਾਸੀਅਤਾਂ
ਏਬੀਪੀ ਸਾਂਝਾ | 11 Dec 2018 03:19 PM (IST)
ਨਵੀਂ ਦਿੱਲੀ: ਚੀਨੀ ਕੰਪਨੀ ਸ਼ਿਓਮੀ ਨੇ ਹਾਲ ਹੀ ‘ਚ ਆਪਣਾ ਸਮਾਰਟਫੋਨ Mi Mix 3 ਲੌਂਚ ਕੀਤਾ ਸੀ। ਹੁਣ ਕੰਪਨੀ ਇਸ ਦਾ 5ਜੀ ਵਰਜਨ ਲੌਂਚ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਕੰਪਨੀ 2019 ਤਕ ਇਸ ਫੋਨ ਨੂੰ ਯੂਰਪ ‘ਚ ਲੌਂਚ ਕਰ ਸਕਦੀ ਹੈ। ਸ਼ਿਓਮੀ ਦੇ 5ਜੀ ਫੋਨ ‘ਚ ਕਵਾਲਕਾਮ ਦਾ ਲੇਟੇਸਟ ਚਿਪ ਸਨੈਪਡ੍ਰੇਗਨ 855 ਪ੍ਰੋਸੈਸਰ ਤੇ X50 5G ਮੋਡਮ ਦਾ ਇਸਤੇਮਾਲ ਹੋਵੇਗਾ। 2Gbps ਦੀ ਮਿਲੇਗੀ ਡਾਉਨਲੋਡ ਸਪੀਡ: ਐਂਡ੍ਰਾਈਡ ਸੈਂਟ੍ਰਲ ਦੀ ਰਿਪੋਰਟ ਮੁਤਾਬਕ, ਸ਼ਿਓਮੀ ਨੇ ਇਸ ਗੱਲ ਨੂੰ ਕੰਫਰਮ ਕੀਤਾ ਹੈ ਕਿ Mi Mix 3 ‘ਚ 2Gbps ਦੀ ਡਾਉਨਲੋਡਿੰਗ ਸਪੀਡ ਮਿਲੇਗੀ। ਹਾਲਾਂਕਿ, ਡਾਉਨਲੋਡਿੰਗ ਤੇ ਅਪਲੋਡਿੰਗ ਸਪੀਡ ਨੇਟਵਰਕ ‘ਤੇ ਡਿਪੈਂਡ ਰਹੇਗੀ। ਇਸ ਤੋਂ ਇਲਾਵਾ, ਇਸ ਫੋਨ ‘ਚ 10 ਜੀਬੀ ਤਕ ਦੀ ਰੈਮ ਤੇ 256ਜੀਬੀ ਦੀ ਸਟੋਰੈਜ ਦੇ ਨਾਲ 3200mAh ਦੀ ਬੈਟਰੀ ਮਿਲਣ ਦੀ ਉਮੀਦ ਹੈ। ਇਹ ਹੋ ਸਕਦੀਆਂ ਖਾਸੀਅਤਾਂ: ਡਿਸਪਲੇ 6.4 ਇੰਚ ਪ੍ਰੋਸੈਸਰ ਸਨੈਪਡ੍ਰੈਗਨ 855 ਰੈਮ 6/8/10 ਜੀਬੀ ਸਟੋਰੇਜ 128/256 ਜੀਬੀ ਫਰੰਟ ਕੈਮਰਾ 24+2 ਮੈਗਾਪਿਕਸਲ ਰਿਅਰ ਕੈਮਰਾ 12+12 ਮੈਗਾਪਿਕਸਲ ਬੈਟਰੀ 3200mAh ਸਿਕਉਟਰੀ ਫਿੰਗਰਪ੍ਰਿੰਟ ਸੈਂਸਰ