ਸ਼ਿਓਮੀ ਵੱਲੋਂ ਜਾਰੀ ਬਲੌਗ 'ਚ ਦੱਸਿਆ ਗਿਆ ਹੈ ਕਿ ਇਨ੍ਹਾਂ ਸਮਾਰਟਫੋਨਾਂ ਲਈ MIUI 9 ਆਖਰੀ ਸਾਫਟਵੇਅਰ ਅਪਡੇਟ ਹੋਵੇਗਾ। ਇਸ ਤੋਂ ਬਾਅਦ ਕੰਪਨੀ ਇਨ੍ਹਾਂ ਡਿਵਾਇਸ 'ਤੇ ਕੋਈ ਸਾਫਟਵੇਅਰ ਅਪਡੇਟ ਸਪੋਰਟ ਨਹੀਂ ਕਰੇਗੀ।
MIUI 9 ਇਸ ਵੇਲੇ ਭਾਰਤ 'ਚ ਰੇਡਮੀ ਨੋਟ 4 ਤੇ Mi Max 2 'ਚ ਰੋਲ ਆਉਟ ਹੋ ਰਹੇ ਹਨ ਤੇ ਆਉਣ ਵਾਲੇ ਟਾਈਮ 'ਚ ਇਹ ਲਾਂਚ Mi5 ਤੇ Y1 ਤੇ Y1 ਲਾਈਟ ਲਈ ਮੌਜੂਦ ਹੋਣਗੇ। ਇਸ ਤੋਂ ਇਲਾਵਾ ਸ਼ਿਓਮੀ ਦੇ ਬਾਕੀ ਸਮਾਰਟਫੋਨ ਨਵੰਬਰ ਮਹੀਨੇ ਦੇ ਅਖੀਰ ਤੱਕ MIUI9 ਸਾਫਟਵੇਅਰ ਅਪਡੇਟ ਹੋਣਗੇ।
MIUI 9 ਅਪਡੇਟ 'ਚ ਐਂਡ੍ਰਾਇਡ ਬੇਸਡ ਕਈ ਨਵੇਂ ਫੀਚਰ ਦਿੱਤੇ ਗਏ ਹਨ। ਇਨ੍ਹਾਂ 'ਚ ਮਲਟੀ ਸਟਾਇਲ ਨੋਟੀਫਿਕੇਸ਼ਨ, ਕਵਿੱਕ ਰਿਪਲਾਈ, ਸਕਰੀਨ ਮਲਟੀ ਟਾਸਕਿੰਗ, ਡਿਵਾਇਸ ਬੇਸਡ ਫੋਟੋ ਐਡੀਟਰ, ਲੰਮੇ ਪੇਜ ਨੂੰ ਸਕ੍ਰੋਲ ਕਰਨ ਵਾਲੇ ਸਕਰੀਨ ਸ਼ੌਟ ਤੁਸੀਂ ਅਪਡੇਟ 'ਚ ਹਾਸਲ ਕਰ ਸਕਦੇ ਹੋ।
ਰੇਡਮੀ 3, ਰੇਡਮੀ 3 ਐਸ, ਰੇਡਮੀ 3 ਪ੍ਰਾਈਮ, ਰੇਡਮੀ 4-ਏ, Mi नोट, ਰੇਡਮੀ 2, ਰੇਡਮੀ 2 ਪ੍ਰਾਈਮ, ਰੇਡਮੀ ਨੋਟ 4ਜੀ, ਰੇਡਮੀ ਨੋਟ 2, Mi 4 ਰੇਡਮੀ ਨੋਟ 4ਜੀ, ਰੇਡਮੀ ਨੋਟ 4, ਰੇਡਮੀ ਨੋਟ 5-ਏ, ਰੇਡਮੀ ਵਾਈ1, 4G, Mi 3, Mi 2, Mi MIX 2, Mi ਤੇ ਨੋਟ 3 ਸਮਾਰਟਫੋਨ 'ਚ ਸਾਫਟਵੇਅਰ ਅਪਡੇਟ ਦਿੱਤਾ ਜਾਵੇਗਾ।