ਨਵੀਂ ਦਿੱਲੀ: ਸ਼ਿਓਮੀ ਦੀ ਈਵੈਂਟ ਵੈੱਬਸਾਈਟ ਨੇ ਆਪਣੀ ਹੀ ਕੰਪਨੀ ਦਾ ਵੱਡਾ ਸੀਕ੍ਰੇਟ ਲੀਕ ਕਰ ਦਿੱਤਾ ਹੈ। ਦਰਅਸਲ ਸ਼ਿਓਮੀ 14 ਤਰੀਕ ਨੂੰ ਵੈਲੇਨਟਾਈਨ ਡੇਅ ਮੌਕੇ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਹਾਲਾਂਕਿ ਹੁਣ ਤੱਕ ਸ਼ਿਓਮੀ ਨੇ ਅਧਿਕਾਰਕ ਤੌਰ 'ਤੇ ਇਹ ਨਹੀਂ ਦੱਸਿਆ ਹੈ ਕਿ ਕਿਹੜਾ ਸਮਾਰਟਫੋਨ ਲਾਂਚ ਕਰਨ ਵਾਲੀ ਹੈ ਪਰ ਟਵਿੱਟਰ 'ਤੇ ਲੋਕ #GiveMe5 ਹੈਸ਼ਟੈਗ ਤੋਂ ਅੰਦਾਜ਼ਾ ਲਾ ਰਹੇ ਹਨ ਕਿ ਕੰਪਨੀ ਰੇਡਮੀ ਨੋਟ 5 ਲਾਂਚ ਕਰਨ ਜਾ ਰਹੀ ਹੈ।
ਹੁਣ ਸ਼ਿਓਮੀ ਦੀ ਈਵੈਂਟ ਵੈੱਬਸਾਈਟ ਨੇ ਵੱਡੀ ਭੁੱਲ ਕਰਦੇ ਹੋਏ ਇਸ ਗੱਲ ਨੂੰ ਕਨਫਰਮ ਕਰ ਦਿੱਤਾ ਹੈ ਕਿ ਆਉਣ ਵਾਲੀ 14 ਤਰੀਕ ਨੂੰ ਰੇਡਮੀ ਨੋਟ 5 ਨਾਂ ਦਾ ਡਿਵਾਇਸ ਲਾਂਚ ਕੀਤਾ ਜਾਵੇਗਾ। ਰੇਡਮੀ ਨੋਟ-5 ਵਿੱਚ ਬੇਜ਼ਲਲੈਸ ਐਚਡੀ ਸਕਰੀਨ ਦਿੱਤੀ ਜਾਵੇਗੀ ਜੋ 1080x2160 ਪਿਕਸਲ ਤੇ 18:9 ਦੇ ਆਸਪੈਕਟ ਰੇਸ਼ੋ ਦੇ ਨਾਲ ਹੋਵੇਗੀ।
ਇਸ ਸਮਾਰਟਫੋਨ ਦੀ ਕੀਮਤ 10,000 ਰੁਪਏ ਤੋਂ ਘੱਟ ਹੋਵੇਗੀ। ਰੇਡਮੀ ਨੋਟ-5 ਦਾ ਸਾਈਜ਼ 5.99 ਇੰਚ ਹੋਵੇਗਾ। ਇਸ ਵਿੱਚ 2.0 ਗੀਗਾਹਟਜ਼ ਆਕਟਾਕੋਰ ਸਨੈਪਡ੍ਰੈਗਨ ਪ੍ਰੋਸੈੱਸਰ ਹੋਵੇਗਾ। ਇਹ ਫੋਨ 3 ਜੀਬੀ-32 ਜੀਬੀ ਤੇ 4 ਜੀਬੀ-64 ਜੀਬੀ ਫਾਰਮੈਟ ਵਿੱਚ ਲਾਂਚ ਹੋ ਸਕਦਾ ਹੈ। ਇਸ ਵਿੱਚ 4000 ਐਮਏਐਚ ਦੀ ਬੈਟਰੀ ਹੋਵੇਗੀ। ਇਹ ਚੀਨ ਵਿੱਚ ਗੋਲਡ, ਰੋਜ਼ ਗੋਲਡ, ਲਾਈਟ ਬਲੂ ਤੇ ਬਲੈਕ ਕੱਲਰ ਵਿੱਚ ਮੌਜੂਦ ਹੈ। ਇਸ ਵਿੱਚ VOLTE, Bluetooth, 4G, 3G, GPS ਅਤੇ Wi-Fi ਵੀ ਹੈ।