ਨਵੀਂ ਦਿੱਲੀ: ਤਿੰਨ ਹਫ਼ਤੇ ਪਹਿਲਾਂ ਸ਼ਿਓਮੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਮੀ 8 ਨੂੰ ਲਾਂਚ ਕੀਤਾ ਸੀ। ਇਸ ਫੋਨ ਦੇ ਹੁਣ ਤਕ 10 ਲੱਖ ਯੂਨਿਟ ਵੇਚ ਕੇ ਸ਼ਿਓਮੀ ਨੇ ਨਵਾਂ ਰਿਕਾਰਡ ਬਣਾ ਲਿਆ ਹੈ। ਮਹਿਜ਼ 18 ਦਿਨਾਂ ਵਿੱਚ ਹੀ ਸ਼ਿਓਮੀ ਨੇ ਕਰੀਬ 10 ਲੱਖ ਫੋਨ ਵੇਚ ਦਿੱਤੇ। ਇਸ ਮਾਮਲੇ ਵਿੱਚ ਸ਼ਿਓਮੀ ਨੇ ਵਨਪਲੱਸ 6 ਨੂੰ ਵੀ ਪਛਾੜ ਦਿੱਤਾ ਜਿਸ ਨੇ 22 ਦਿਨਾਂ ਵਿੱਚ 10 ਲੱਖ ਫੋਨ ਵੇਚੇ ਸੀ।

ਗਲੋਬਲ ਸਪੋਕਸਪਰਸਨ ਨੇ ਡੋਨਾਵਨ ਸੰਗ ਨੇ ਟਵਿਟਰ ’ਤੇ ਕੰਪਨੀ ਨੂੰ ਫੋਨਜ਼ ਵਿਕਣ ਦੀ ਜਾਣਕਾਰੀ ਦਿੱਤੀ। ਸੰਗ ਨੇ ਕਿਹਾ ਕਿ ਮੀ 8 ਸੀਰੀਜ਼ ਸਭ ਤੋਂ ਪਹਿਲਾਂ 5 ਜੂਨ ਨੂੰ ਸੇਲ ’ਤੇ ਗਈ ਤੇ ਸਿਰਫ 18 ਦਿਨਾਂ ਵਿੱਚ ਹੁਣ ਤਕ ਫੋਨ ਦੇ 10 ਲੱਖ ਯੂਨਿਟ ਵਿਕ ਚੁੱਕੇ ਹਨ।

https://twitter.com/donovansung/status/1010481155722829825

 

ਵਨਪਲੱਸ 6 ਨੇ ਆਪਣੇ 10 ਲੱਖ ਯਾਨਿਟਾਂ ਨੂੰ 22 ਦਿਨਾਂ ਵਿੱਚ ਵੇਚਿਆ ਸੀ ਪਰ ਸ਼ਿਓਮੀ ਨੇ 18 ਦਿਨਾਂ ’ਚ ਇਹ ਟਾਰਗਿਟ ਪੂਰਾ ਕਰਿਦਆਂ ਵਨਪਲੱਸ ਨੂੰ ਪਛਾੜ ਦਿੱਤਾ।

 

ਮੀ 8 ਵਿੱਚ ਸਨੇਪਡਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 6 GB ਰੈਮ ਤੇ 64 GB ਦੀ ਇੰਟਰਨਲ ਸਟੋਰੇਜ, 18:7:9 ਆਸਪੈਕਟ ਰੇਸ਼ੋ ਦੀ 6,21 ਇੰਚ ਦੀ FHD+ ਇਮੋਲੇਟਿਡ ਡਿਸਪਲੇਅ, f/2.4 ਅਪਰਚਰ ਵਾਲੇ ਡੂਅਲ 12 MP ਤੇ ਸੈਲਫੀ ਲਈ f/2.0 ਅਪਰਚਰ ਵਾਲੇ 20 MP ਕੈਮਰੇ ਤੇ 3400mAh ਬੈਟਰੀ ਨਾਲ ਲੈਸ ਹੈ।