iPhone X ਵਰਗਾ ਹੋਏਗਾ Xiaomi Redmi 6 Pro
ਏਬੀਪੀ ਸਾਂਝਾ | 22 Jun 2018 01:24 PM (IST)
ਨਵੀਂ ਦਿੱਲੀ: ਸ਼ਿਓਮੀ ਰੈਡਮੀ 6 ਪ੍ਰੋ ਅਧਿਕਾਰਤ ਤੌਰ 'ਤੇ 25 ਜੂਨ ਨੂੰ ਲਾਂਚ ਹੋਣ ਵਾਲਾ ਹੈ ਪਰ ਇਸ ਤੋਂ ਪਹਿਲਾਂ ਹੀ ਫੋਨ ਦਾ ਰੰਗ ਤੇ ਡਿਜ਼ਾਇਨ ਲੀਕ ਹੋ ਚੁੱਕਾ ਹੈ। ਆਨਲਾਈਨ ਲੀਕ ਹੋਈ ਜਾਣਕਾਰੀ ਮੁਤਾਬਕ ਫੋਨ 'ਚ ਆਈਫੋਨ X ਜਿਹਾ ਡਿਸਪਲੇਅ ਨੌਚ ਫੀਚਰ ਦਿੱਤਾ ਜਾ ਸਕਦਾ ਹੈ। ਦੱਸ ਦਈਏ ਕਿ ਰੈਡਮੀ 6 ਸੀਰੀਜ਼ 'ਚ ਇਹ ਹੁਣ ਤੱਕ ਦਾ ਸਭ ਤੋਂ ਬੇਹਤਰੀਨ ਸਮਾਰਟਫੋਨ ਹੋਵੇਗਾ। ਜਾਣਕਾਰੀ ਮੁਤਾਬਕ ਰੈਡਮੀ 6 ਪ੍ਰੋ ਇਨ੍ਹਾਂ ਰੰਗਾਂ 'ਚ ਲਾਂਚ ਕੀਤਾ ਜਾਵੇਗਾ ਜਿਸ 'ਚ ਰੋਜ਼ ਗੋਲਡ, ਸੈਂਡ ਗੋਲਡ, ਲੇਕ ਬਲੂ, ਬਲੈਕ ਤੇ ਫਲੇਮ ਰੈੱਡ ਸ਼ਾਮਲ ਹਨ। ਇਸ ਫੋਨ 'ਚ ਡਿਊਲ ਰੀਅਰ ਕੈਮਰਾ ਤੇ ਫਿੰਗਰਪ੍ਰਿੰਟ ਸੇਂਸਰ ਵੀ ਦਿੱਤਾ ਜਾਵੇਗਾ। ਰੈਡਮੀ 6 ਪ੍ਰੋ 5.84 ਇੰਚ ਦਾ HD ਡਿਸਪਲੇਅ ਨਾਲ ਆਏਗਾ ਜਿਸਦਾ ਆਸਪੈਕਟ ਰੇਸ਼ੋ 19:9 ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਫੋਨ 'ਚ 2 ਜੀਬੀ, 3 ਜੀਬੀ ਤੇ 4 ਜੀਬੀ ਰੈਮ ਦੇ ਨਾਲ 16, 32 ਤੇ 64 ਜੀਬੀ ਦੇ ਵੈਂਰੀਏਂਟ ਆਉਣਗੇ। ਇਸ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੇਂਸਰ ਤੇ ਫਰੰਟ 'ਚ 5 ਮੈਗਾਪਿਕਸਲ ਦਾ ਸੇਂਸਰ ਦਿੱਤਾ ਜਾਵੇਗਾ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਸ਼ਿਓਮੀ 6 ਪ੍ਰੋ ਨੂੰ 25 ਜੂਨ ਨੂੰ ਲਾਂਚ ਕਰ ਸਕਦਾ ਹੈ