ਨਵੀਂ ਦਿੱਲੀ: ਸ਼ਿਓਮੀ ਦਾ ਨਵਾਂ ਸਬ ਬ੍ਰਾਂਡ ਪੋਕੋ ਅੱਜ ਆਪਣਾ ਨਵਾਂ ਸਮਾਰਟਫੋਨ ਭਾਰਤ 'ਚ ਲਾਂਚ ਕਰਨ ਲਈ ਤਿਆਰ ਹੈ। ਨਵਾਂ ਪੋਕੋ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਦੇਣ ਵਾਲਾ ਹੁਣ ਤੱਕ ਦਾ ਸਸਤਾ ਸਮਾਰਟਫੋਨ ਹੋਵਗਾ। ਇਸ ਫੋਨ ਦੀ ਕੀਮਤ 30,000 ਰੁਪਏ ਤੋਂ ਘੱਟ ਹੋ ਸਕਦੀ ਹੈ।


ਪੋਕੋ ਇਸ ਸਮਾਰਟਫੋਨ 'ਚ ਤਿੰਨ ਵੇਰੀਐਂਟ ਲਾਂਚ ਕਰੇਗਾ। ਇਸ 'ਚ ਐਫ 1, 6 ਜੀਬੀ ਰੈਮ ਤੇ 64 ਜੀਬੀ ਤੇ 128 ਜੀਬੀ ਇਨਟਰਨਲ ਸਟੋਰੇਜ ਨਾਲ ਆਵੇਗਾ। ਇਸ ਤੋਂ ਇਲਾਵਾ 8 ਜੀਬੀ ਰੈਮ ਤੇ 256 ਜੀਬੀ ਵਾਲਾ ਵੇਰੀਐਂਟ ਆਵੇਗਾ। ਸ਼ਿਓਮੀ ਦਾ ਨਵਾਂ ਸਮਾਰਟਫੋਨ ਫਲਿਪਕਾਰਟ ਐਕਸਕਲੂਸਿਵ ਹੋਵੇਗਾ। ਇਹ ਫੋਨ ਗੇਮਿੰਗ ਸਮਾਰਟਫੋਨ ਤੇ ਵਨਪਲੱਸ 6 ਨੂੰ ਟੱਕਰ ਦੇਵੇਗਾ।


ਪੋਕੋ ਦਾ ਅਪਕਮਿੰਗ ਸਮਾਰਟਫੋਨ 5.99 ਇੰਚ ਦੇ IPS LCD ਡਿਸਪਲੇਅ ਨਾਲ ਆਵੇਗਾ ਜਿਸਦਾ ਰੈਜ਼ੋਲੁਸ਼ਨ 2160X1080 ਪਿਕਸਲਸ ਨਾਲ ਆਵੇਗਾ। ਸਮਾਰਟਫੋਨ 'ਚ ਔਕਟਾ ਕੋਰ ਤੇ ਸਨੈਪਡ੍ਰੈਗਨ 845 SoC ਦਿੱਤਾ ਗਿਆ ਹੈ ਜੋ ਐਡ੍ਰਿਨੋ 630 ਜੀਪੀਯੂ ਨਾਲ ਆਵੇਗਾ।


ਪੋਕੋ ਐਫ 1 MIUI9 ਆਊਟ ਆਫ ਦ ਬਾਕਸ ਆਪਰੇਟਿੰਗ ਸਿਸਟਮ ਐਂਡਰਾਇਡ ਔਰੀਓ 8.1 'ਤੇ ਕੰਮ ਕਰਦਾ ਹੈ। ਡਿਵਾਇਸ 'ਚ 6 ਜੀਬੀ ਰੈਮ ਦੇ ਨਾਲ 64 ਜੀਬੀ ਤੇ 128 ਜੀਬੀ ਇੰਟਰਨਲ ਸਟੋਰੇਜ ਦੀ ਸੁਵਿਧਾ ਦਿੱਤੀ ਗਈ ਹੈ।


ਸ਼ਿਓਮੀ ਕਰੇਗਾ ਅੱਜ Poco F1 ਧਮਾਕਾ ਕੈਮਰੇ ਦੀ ਜੇਕਰ ਗੱਲ ਕਰੀਏ ਤਾਂ ਫੋਨ 'ਚ ਡਿਊਲ ਰੀਅਰ ਕੈਮਰੇ ਦੇ ਨਾਲ ਫਰੰਟ ਰੈਗੂਲਰ ਕੈਮਰੇ ਦੀ ਵੀ ਸੁਵਿਧਾ ਦਿੱਤੀ ਗਈ ਹੈ। ਡਿਵਾਇਸ 'ਚ 4000mAh ਦੀ ਬੈਟਰੀ ਹੈ। ਫੋਨ ਡਿਊਲ ਵਾਈ-ਫਾਈ ਸਪੋਰਟ, ਬਲੂਟੁੱਥ ਤੇ ਬੈਂਡ 40 ਐਲਟੀਈ ਸਪੋਰਟ ਨਾਲ ਆਵੇਗਾ।