‘ਵਿਘਨਹਰਤਾ’ (ਅੜਿੱਕੇ ਦੂਰ ਕਰਨ ਵਾਲੇ) ਗਣੇਸ਼ ਜੀ ਸਾਡੇ ਘਰ ਆਉਣ ਵਾਲੇ ਹਨ। ਇਸ ਕੋਰੋਨਾ ਦੌਰ ਵਿੱਚ, ਤਿਉਹਾਰਾਂ ਨੂੰ ਮਨਾਉਣ ਦੇ ਤਰੀਕੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆਈ ਹੈ। ਅਸਲ ਵਿੱਚ ਹੁਣ ਲੋਕ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚਦੇ ਹਨ। ਲੋਕ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ ਤਾਂ ਜੋ ਤਿਉਹਾਰ ਦਾ ਰੰਗ ਫਿੱਕਾ ਨਾ ਪਵੇ।
ਵ੍ਹੱਟਸਐਪ ਵੀ ਇਸ ਵਿੱਚ ਸਭ ਤੋਂ ਖਾਸ ਹੈ। ਇਸ ਦੀ ਮਦਦ ਨਾਲ ਅਸੀਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਹਰ ਤਿਉਹਾਰ ਦੇ ਸਟਿੱਕਰ ਭੇਜ ਸਕਦੇ ਹਾਂ। ਜੇ ਤੁਸੀਂ ਗਣੇਸ਼ ਚਤੁਰਥੀ 'ਤੇ ਆਪਣੇ ਦੂਰ ਦੇ ਰਿਸ਼ਤੇਦਾਰਾਂ ਨੂੰ ਵੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ, ਤਾਂ ਸਟਿੱਕਰ ਇੱਕ ਨਵਾਂ ਅਤੇ ਬਹੁਤ ਵਧੀਆ ਤਰੀਕਾ ਹੈ। ਆਓ ਜਾਣਦੇ ਹਾਂ ਕਿ ਵਟਸਐਪ 'ਤੇ ਗਣੇਸ਼ ਚਤੁਰਥੀ ਦੇ ਸਟਿੱਕਰ ਕਿਵੇਂ ਭੇਜੇ ਜਾਣ।
ਇੰਝ ਡਾਊਨਲੋਡ ਕਰੋ ਗਣੇਸ਼ ਚਤੁਰਥੀ 2021 ਵਟਸਐਪ ਸਟਿੱਕਰ
· ਗਣੇਸ਼ ਚਤੁਰਥੀ ਦੇ ਸਟਿੱਕਰ ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਤੇ ਜਾਓ।
· WhatsApp Stickers for Ganesh Chaturthi ਟਾਈਪ ਕਰਕੇ ਇੱਥੇ ਸਰਚ ਕਰੋ।
· ਅਜਿਹਾ ਕਰਨ ਤੋਂ ਬਾਅਦ, ਅਜਿਹੇ ਸਟਿੱਕਰਾਂ ਦੀ ਇੱਕ ਸੂਚੀ ਤੁਹਾਡੇ ਸਾਹਮਣੇ ਆਵੇਗੀ।
· ਇੱਥੇ ਤੁਸੀਂ ਆਪਣੀ ਪਸੰਦ ਦੇ ਸਟਿੱਕਰ ਪੈਕ ਨੂੰ ਡਾਉਨਲੋਡ ਕਰ ਸਕਦੇ ਹੋ।
· ਹੁਣ ਡਾਉਨਲੋਡ ਕੀਤੇ ਸਟਿਕਰ ਪੈਕ ਨੂੰ ਖੋਲ੍ਹੋ।
· ਹੁਣ ਉਨ੍ਹਾਂ ਨੂੰ ਵਟਸਐਪ ਵਿੱਚ ਆਪਣੀ ਪਸੰਦ ਅਨੁਸਾਰ ਸ਼ਾਮਲ ਕਰੋ।
· ਹੁਣ ਜਿਸ ਦਾ ਤੁਸੀਂ ਸਟਿੱਕਰ ਭੇਜਣਾ ਚਾਹੁੰਦੇ ਹੋ ਉਸ ਦਾ ਚੈਟ ਬਾਕਸ ਖੋਲ੍ਹੋ।
· ਅੰਤ ਵਿੱਚ, ਤੁਸੀਂ ਇਮੋਜੀ ਆਈਕਨ ’ਤੇ ਟੈਪ ਕਰਕੇ ਸਟਿੱਕਰ ਭੇਜ ਸਕਦੇ ਹੋ।
ਆਪਣਾ ਖੁਦ ਦਾ ਸਟਿੱਕਰ ਬਣਾਉ
· ਸਟਿੱਕਰ ਪੈਕ ਤੋਂ ਇਲਾਵਾ, ਤੁਸੀਂ ਆਪਣੇ ਖੁਦ ਦਾ ਸਟਿੱਕਰ ਵੀ ਤਿਆਰ ਕਰ ਸਕਦੇ ਹੋ।
· ਇਸ ਲਈ, ਪਹਿਲਾਂ ਗੂਗਲ ਪਲੇਅ ਸਟੋਰ (Google Play Store) ’ਤੇ ਜਾਉ ਅਤੇ 'ਸਟਿੱਕਰ ਮੇਕਰ ਫਾਰ ਵਟਸਐਪ ਐਪ' (Sticker Maker for WhatsApp) ਨੂੰ ਡਾਉਨਲੋਡ ਕਰੋ।
· ਹੁਣ ਐਪ ਖੋਲ੍ਹੋ ਅਤੇ 'Create a New Sticker Pack' ਤੇ ਟੈਪ ਕਰੋ।
· ਅਜਿਹਾ ਕਰਨ ਤੋਂ ਬਾਅਦ, ਬਣਾਉਣ ਵਾਲੇ ਦੇ ਨਾਮ ਨਾਲ ਸਟੀਕਰ ਪੈਕ ਦਾ ਨਾਮ ਦਰਜ ਕਰੋ।
· ਇਸ ਤੋਂ ਬਾਅਦ ਸਕ੍ਰੀਨ ਤੇ ਆਈਕਨਾਂ ਦੀ ਇੱਕ ਟ੍ਰੇ ਖੁੱਲ੍ਹ ਜਾਵੇਗੀ।
· ਇਸ 'ਤੇ ਕਲਿਕ ਕਰੋ ਅਤੇ ਐਪ ਦੁਆਰਾ ਬੇਨਤੀ ਕੀਤੀਆਂ ਪਰਮਿਸ਼ਨ ਨੂੰ ਅਲਾਓ (Allow) ਕਰ ਦਿਓ।
· ਅਜਿਹਾ ਕਰਨ ਤੋਂ ਬਾਅਦ। 'ਇੱਕ ਫਾਈਲ ਚੁਣੋ ਜਾਂ ਫੋਟੋ ਲਓ' (Select a File ਜਾਂ Take Photo) ’ਤੇ ਜਾ ਕੇ ਫੋਟੋ ਅਪਲੋਡ ਕਰੋ।
· ਹੁਣ ਫੋਟੋ ਦੇ ਆਲੇ ਦੁਆਲੇ ਆਊਟਲਾਈਨ ਖਿੱਚੋ, ਜਿਵੇਂ ਤੁਸੀਂ ਸਟਿੱਕਰ ਵਿੱਚ ਰੱਖਣਾ ਚਾਹੁੰਦੇ ਹੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904