ਹੁਣ ਹਵਾ 'ਚ ਉੱਡਣਗੀਆਂ ਟੈਕਸੀਆਂ, ਰਫ਼ਤਾਰ 300 ਕਿਮੀ ਪ੍ਰਤੀ ਘੰਟਾ
ਏਬੀਪੀ ਸਾਂਝਾ | 17 May 2019 03:43 PM (IST)
ਜਰਮਨੀ ਬੇਸਡ ਸਟਾਰਟਅੱਪ ਕੰਪਨੀ ਲਿਲਿਅਮ ਨੇ ਆਪਣੀ 5 ਸੀਟਰ ਫਲਾਇੰਗ ਟੈਕਸੀ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਟੈਸਟ ਤੋਂ ਬਾਅਦ ਟੈਕਸੀ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ। ਇਹ ਦੁਨੀਆ ਦੀ ਪਹਿਲੀ ਆਲ-ਇਲੈਕਟ੍ਰਿਕ ਫਲਾਇੰਗ ਟੈਕਸੀ ਹੈ ਜੋ ਵਰਟੀਕਲ ਟੇਕ-ਆਫ ਐਂਡ ਲੈਂਡਿੰਗ ਕਰਦੀ ਹੈ।
ਮਿਊਨਿਖ: ਜਰਮਨੀ ਬੇਸਡ ਸਟਾਰਟਅੱਪ ਕੰਪਨੀ ਲਿਲਿਅਮ ਨੇ ਆਪਣੀ 5 ਸੀਟਰ ਫਲਾਇੰਗ ਟੈਕਸੀ ਦਾ ਸਫਲ ਪ੍ਰੀਖਣ ਕੀਤਾ ਹੈ। ਇਸ ਟੈਸਟ ਤੋਂ ਬਾਅਦ ਟੈਕਸੀ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਗਿਆ। ਇਹ ਦੁਨੀਆ ਦੀ ਪਹਿਲੀ ਆਲ-ਇਲੈਕਟ੍ਰਿਕ ਫਲਾਇੰਗ ਟੈਕਸੀ ਹੈ ਜੋ ਵਰਟੀਕਲ ਟੇਕ-ਆਫ ਐਂਡ ਲੈਂਡਿੰਗ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ 2025 ਤਕ ਉਹ ਦੁਨੀਆ ‘ਚ ਇਸ ਫਲਾਇੰਗ ਟੈਕਸੀ ਦਾ ਸੰਚਾਲਨ ਸ਼ੁਰੂ ਕਰਨਾ ਚਾਹੁੰਦੀ ਹੈ। ਇਹ ਐਮਿਸ਼ਨ ਫਰੀ, ਪੇ-ਪਰ ਰਾਈਡ ਸਰਵਿਸ ਹੋਵੇਗੀ। ਇਸ ‘ਚ 36 ਇਲੈਕਟ੍ਰਿਕ ਜੈਟ ਲੱਗੇ ਹਨ। ਕੰਪਨੀ ਨੇ ਆਪਣੇ ਇਲੈਕਟ੍ਰਿਕ ਏਅਰ ਕ੍ਰਾਫਟ ਨੂੰ ਬੇਹੱਦ ਸਿੰਪਲ ਡਿਜ਼ਾਇਨ ਕੀਤਾ ਹੈ। ਇਸ ‘ਚ ਨਾ ਤਾਂ ਪ੍ਰੋਪੈਲਰ ਹੈ, ਨਾ ਟੇਲ, ਨਾ ਗਿਅਰ ਬਾਕਸ ਤੇ ਨਾ ਇਸ ‘ਚ ਰਬੜ ਦਾ ਇਸਤੇਮਾਲ ਕੀਤਾ ਗਿਆ ਹੈ। ਹੌਰੀਜੌਂਟਲ ਉਡਾਣ ਭਰਨ ਵਾਲੀ ਇਹ ਟੈਕਸੀ ਲੰਬੀ ਦੂਰੀ ਤੈਅ ਕਰਨ ‘ਚ ਸਮਰਥ ਹੈ ਜੋ 300 ਕਿਮੀ ਪ੍ਰਤੀ ਘੰਟਾ ਟੌਪ ਸਪੀਡ ਤੇ ਸਿੰਗਲ ਚਾਰਜ ‘ਚ 300 ਕਿਮੀ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ‘ਚ ਲੱਗੇ 36 ਇਲੈਕਟ੍ਰੋਨਿਕ ਜੈੱਟ 2000 ਹੌਰਸ ਪਾਵਰ ਦੀ ਤਾਕਤ ਪ੍ਰੋਡਿਊਸ ਕਰਦੇ ਹਨ। ਕੰਪਨੀ ਉਬਰ ਦੀ ਤਰਜ਼ ‘ਤੇ ਐਪ ਵੀ ਡਿਜ਼ਾਇਨ ਕਰ ਰਹੀ ਹੈ ਤੇ ਆਨ ਡਿਮਾਂਡ ਏਅਰ ਟੈਕਸੀ ਸਰਵਿਸ ਵੀ ਸ਼ੁਰੂ ਕਰਨਾ ਚਾਹੁੰਦੀ ਹੈ।