Gionee ਨੇ ਬਜਟ ਸੈਗਮੈਂਟ ਸਮਾਰਟਫੋਨ S12 Lite ਕੀਤਾ ਲਾਂਚ
ਏਬੀਪੀ ਸਾਂਝਾ | 07 Oct 2020 06:30 PM (IST)
-ਚੀਨੀ ਸਮਾਰਟਫੋਨ ਕੰਪਨੀ Gionee ਨੇ ਆਪਣਾ ਨਵਾਂ Gionee S12 Lite ਫੋਨ ਲਾਂਚ ਕੀਤਾ ਹੈ।
-ਇਸ ਫੋਨ ਵਿੱਚ ਬਜਟ ਸੈਗਮੈਂਟ ਸਮਾਰਟਫੋਨ ਵਾਲੇ ਫੀਚਰ ਹਨ।
ਚੀਨੀ ਸਮਾਰਟਫੋਨ ਕੰਪਨੀ Gionee ਨੇ ਆਪਣਾ ਨਵਾਂ Gionee S12 Lite ਫੋਨ ਲਾਂਚ ਕੀਤਾ ਹੈ। ਇਸ ਫੋਨ ਵਿੱਚ ਬਜਟ ਸੈਗਮੈਂਟ ਸਮਾਰਟਫੋਨ ਵਾਲੇ ਫੀਚਰ ਹਨ। ਇਸ ਫੋਨ ਵਿੱਚ ਤੁਹਾਨੂੰ ਦੋ ਰੰਗ, ਨੀਲਾ ਤੇ ਸਲੇਟੀ ਮਿਲਣਗੇ। ਕੰਪਨੀ ਨੇ ਇਸ ਫੋਨ ਨੂੰ ਹਾਲ ਹੀ ਵਿੱਚ ਨਾਈਜੀਰੀਆ ਵਿੱਚ ਲਾਂਚ ਕੀਤਾ ਹੈ। ਫਿਲਹਾਲ ਫੋਨ ਦੀ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਜਿਓਨੀ ਐਸ 12 ਲਾਈਟ ਵਿੱਚ 6.52 ਇੰਚ ਦਾ ਆਈਪੀਐਸ ਐਲਸੀਡੀ ਡਿਸਪਲੇਅ ਹੈ। ਜੋ 720x1600 ਪਿਕਸਲ ਐਚਡੀ+ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਜਿਓਨੀ ਐਸ 12 ਲਾਈਟ ਸਮਾਰਟਫੋਨ ਵਿੱਚ ਮੀਡੀਆਟੈੱਕ ਹੈਲੀਓ ਏ 25 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3 GB ਰੈਮ ਤੇ 32 GB ਸਟੋਰੇਜ ਹੈ। ਹਾਲਾਂਕਿ, ਸਟੋਰੇਜ ਨੂੰ ਵਧਾਉਣ ਲਈ, ਮਾਈਕ੍ਰੋ ਐਸਡੀ ਕਾਰਡ ਦਾ ਵਿਕਲਪ ਦਿੱਤਾ ਗਿਆ ਹੈ। ਇਹ ਐਂਡਰਾਇਡ 10 'ਤੇ ਚੱਲਦਾ ਹੈ। ਗ੍ਰਾਫਿਕਸ ਲਈ PowerVR GE 8320 GPU ਇੰਟੈਗਰੇਟਿਡ ਹੈ। ਜਿਓਨੀ ਐਸ 12 ਲਾਈਟ 'ਚ ਫੋਟੋਆਂ ਤੇ ਵੀਡੀਓ ਲਈ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਸੈਂਸਰ ਹੈ। ਫਿੰਗਰਪ੍ਰਿੰਟ ਸੈਂਸਰ ਪਿਛਲੇ ਪੈਨਲ ਤੇ ਉਪਲਬਧ ਹੈ। ਜਿਓਨੀ ਐਸ 12 ਲਾਈਟ ਬੈਟਰੀ 4,000 ਐਮਏਐਚ ਦੀ ਹੈ। ਇਹ ਸਮਾਰਟਫੋਨ ਐਫਐਮ ਰੇਡੀਓ, ਮਾਈਕ੍ਰੋਯੂਐਸਬੀ ਪੋਰਟ ਤੇ 3.5 ਮਿਲੀਮੀਟਰ ਹੈੱਡਫੋਨ ਜੈਕ ਨਾਲ ਲੈਸ ਹੈ। ਕਨੈਕਟੀਵਿਟੀ ਫੀਚਰਸ ਵਿੱਚ ਵਾਈ-ਫਾਈ ਤੇ ਬਲੂਟੁੱਥ 4.2 ਸ਼ਾਮਲ ਹਨ। [mb]1602067390[/mb]