Scam Alert : ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਵਿਚ ਫਿਰ ਤੋਂ ਡਰ ਪੈਦਾ ਹੋ ਰਿਹਾ ਹੈ। ਇਸ ਦੌਰਾਨ ਸਾਈਬਰ ਅਪਰਾਧੀ ਇਸ ਦਾ ਫਾਇਦਾ ਉਠਾਉਣ ਲਈ ਸਰਗਰਮ ਹੋ ਗਏ ਹਨ। ਉਹ ਨੈਸ਼ਨਲ ਹੈਲਥ ਸਰਵਿਸ (NHS) ਦੇ ਨਾਂ 'ਤੇ ਇਸ ਦੇ ਟੈਸਟਿੰਗ ਨਾਲ ਸਬੰਧਤ ਈਮੇਲ ਭੇਜ ਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਰਹੇ ਹਨ।
ਧੋਖੇਬਾਜ਼ ਈਮੇਲ ਰਾਹੀਂ ਫਿਸ਼ਿੰਗ ਹਮਲੇ ਕਰ ਰਹੇ ਹਨ। ਸੁਰੱਖਿਆ ਫਰਮ ਇੰਡੀਵਿਜੁਅਲ ਪ੍ਰੋਟੈਕਸ਼ਨ ਸੋਲਿਊਸ਼ਨ (IPS) ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਆਓ ਜਾਣਦੇ ਹਾਂ ਕੀ ਹੈ ਖ਼ਤਰਾ ਤੇ ਕਿਵੇਂ ਸਾਵਧਾਨ ਰਹਿਣਾ ਚਾਹੀਦਾ ਹੈ।
ਇਸ ਤਰ੍ਹਾਂ ਜਾਲ 'ਚ ਫਸਾ ਰਹੇ ਠੱਗ
ਇੰਡੀਵਿਜੁਅਲ ਪ੍ਰੋਟੈਕਸ਼ਨ ਸਲਿਊਸ਼ਨਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਸਾਈਬਰ ਅਪਰਾਧੀ ਲੋਕਾਂ ਨੂੰ ਈਮੇਲ ਭੇਜ ਰਹੇ ਹਨ। ਇਸ ਵਿਚ ਉਹ ਕਹਿੰਦੇ ਹਨ ਕਿ ਨਵੀਂ ਪੀਸੀਆਰ ਟੈਸਟਿੰਗ ਨਾਲ ਓਮੀਕ੍ਰੋਨ ਵੇਰੀਐਂਟ ਦੀ ਪਛਾਣ ਤੁਰੰਤ ਹੋ ਜਾਂਦੀ ਹੈ ਅਤੇ ਲੋਕ ਆਪਣੇ ਆਪ ਨੂੰ ਅਲੱਗ-ਥਲੱਗ ਕੀਤੇ ਬਿਨਾਂ ਯਾਤਰਾ ਕਰ ਸਕਦੇ ਹਨ। ਟੈਸਟ ਦੀ ਬੁਕਿੰਗ ਲਈ ਤੁਹਾਨੂੰ ਈਮੇਲ ਵਿਚ ਦਿੱਤੇ ਲਿੰਕ 'ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਕੋਈ ਯੂਜ਼ਰ ਉਸ ਲਿੰਕ 'ਤੇ ਕਲਿੱਕ ਕਰਦਾ ਹੈ ਤਾਂ ਠੱਗਾਂ ਨੂੰ ਉਸ ਵਿਅਕਤੀ ਦੀ ਡਿਵਾਈਸ ਤੱਕ ਪਹੁੰਚ ਮਿਲਦੀ ਹੈ। ਇਸ ਤੋਂ ਬਾਅਦ ਉਹ ਤੁਹਾਡੀ ਨਿੱਜੀ ਜਾਣਕਾਰੀ ਅਤੇ ਬੈਂਕ ਵੇਰਵੇ ਚੋਰੀ ਕਰਦੇ ਹਨ।
ਬੈਂਕਿੰਗ ਵੇਰਵੇ ਭਰਨਾ
ਰਿਪੋਰਟਾਂ ਮੁਤਾਬਕ ਮੇਲ 'ਚ ਦਿੱਤੇ ਗਏ ਲਿੰਕ ਤੋਂ ਬਾਅਦ ਖੁੱਲ੍ਹਣ ਵਾਲੇ ਫਾਰਮ 'ਚ ਯੂਜ਼ਰ ਨੂੰ ਨਾਂ, ਪਤਾ ਅਤੇ ਬੈਂਕ ਖਾਤੇ ਦਾ ਵੇਰਵਾ ਦੇਣ ਲਈ ਕਿਹਾ ਜਾਂਦਾ ਹੈ। ਕਿਉਂਕਿ ਲੋਕਾਂ ਵਿਚ ਕੋਰੋਨਾ ਨੂੰ ਲੈ ਕੇ ਦਹਿਸ਼ਤ ਦੀ ਸਥਿਤੀ ਹੈ ਅਤੇ ਉਹ ਆਸਾਨੀ ਨਾਲ ਬਿਹਤਰ ਅਤੇ ਜਲਦੀ ਇਲਾਜ ਜਾਂ ਇਸ ਤੋਂ ਬਚਣ ਲਈ ਕੀਤੇ ਗਏ ਕਿਸੇ ਵੀ ਚੀਜ਼ 'ਤੇ ਭਰੋਸਾ ਕਰ ਰਹੇ ਹਨ। ਇਸ ਤਰ੍ਹਾਂ ਦੀ ਈਮੇਲ ਰਾਹੀਂ ਕਈ ਲੋਕ ਠੱਗੇ ਗਏ ਹਨ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ
ਜੇਕਰ ਤੁਹਾਨੂੰ ਵੀ ਅਜਿਹੀ ਕੋਈ ਈਮੇਲ ਆਈ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿਓ। NHS ਦੁਆਰਾ ਇਸ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ।
ਕਿਸੇ ਵੀ ਮੇਲ ਤੋਂ ਦੂਰ ਰਹੋ ਜੋ ਤੁਹਾਨੂੰ ਲਿੰਕ 'ਤੇ ਕਲਿੱਕ ਕਰਨ ਲਈ ਕਹਿੰਦਾ ਹੈ।
ਜੇਕਰ ਤੁਸੀਂ ਲਿੰਕ 'ਤੇ ਕਲਿੱਕ ਕੀਤਾ ਹੈ, ਤਾਂ ਵੀ ਵੇਰਵੇ ਭਰਦੇ ਸਮੇਂ ਬੈਂਕਿੰਗ ਨਾਲ ਜੁੜੀ ਜਾਣਕਾਰੀ ਨੂੰ ਕਦੇ ਵੀ ਸਾਂਝਾ ਨਾ ਕਰੋ।
ਜੇਕਰ ਤੁਸੀਂ ਕੋਰੋਨਾ ਦਾ ਟੈਸਟ ਕਰਵਾਉਣਾ ਚਾਹੁੰਦੇ ਹੋ ਤਾਂ ਖੁਦ ਹੀ ਸਬੰਧਤ ਹਸਪਤਾਲ ਪਹੁੰਚੋ।
ਅਜਿਹੀਆਂ ਈਮੇਲਾਂ ਨੂੰ ਬਿਨਾਂ ਖੋਲ੍ਹੇ ਤੁਰੰਤ ਡਿਲੀਟ ਕਰਨਾ ਬਿਹਤਰ ਹੈ।
ਇਹ ਵੀ ਪੜ੍ਹੋ : WhatsApp Privacy Setting: ਫ਼ੋਨ 'ਚ WhatsApp ਦੀਆਂ ਇਹ 5 ਸੈਟਿੰਗਾਂ ਤੁਰੰਤ ਕਰੋ ਚਾਲੂ, ਕੋਈ ਵੀ ਤੁਹਾਡੀ ਜਾਸੂਸੀ ਨਹੀਂ ਕਰ ਸਕੇਗਾ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin