ਬੁਰੀ ਖ਼ਬਰ! Google ਖ਼ਤਮ ਕਰਨ ਜਾ ਰਿਹਾ 'ਇਨਬੌਕਸ'
ਏਬੀਪੀ ਸਾਂਝਾ | 16 Sep 2018 05:28 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਗੂਗਲ ਆਪਣੇ ਐਪ ਇਨਬੌਕਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਜਾ ਰਿਹਾ ਹੈ। ਗੂਗਲ ਨੇ ਐਲਾਨ ਕੀਤਾ ਹੈ ਕਿ ਉਹ ਮਾਰਚ 2019 ਤੋਂ ਬਾਅਦ ਈਮੇਲ ਸੁਵਿਧਾ ਨੂੰ ਪੂਰੀ ਤਰ੍ਹਾਂ ਨਾਲ ਬਦਲ ਦੇਵੇਗਾ। ਇਸ ਕਦਮ ਨਾਲ ਕਈ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੇਗੀ, ਕਿਉਂਕਿ ਐਂਡ੍ਰੌਇਡ 'ਤੇ ਹੀ ਇਸ ਦੇ 10 ਮਿਲੀਅਨ ਤੋਂ ਵੱਧ ਡਾਊਨਲੋਡ ਹਨ। ਗੂਗਲ ਨੇ ਐਲਾਨ ਕੀਤਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਤੁਸੀਂ ਸਾਡੇ ਈਮੇਲ ਨੂੰ ਬਿਹਤਰ ਬਣਾਉਂਦੇ ਆਏ ਹੋ, ਤੁਹਾਡਾ ਧੰਨਵਾਦ। ਪਰ ਮਾਰਚ 2019 ਤਕ ਇਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇਹ ਉਨ੍ਹਾਂ ਯੂਜ਼ਰਜ਼ ਲਈ ਬੁਰੀ ਖ਼ਬਰ ਹੈ, ਜੋ ਇਨਬੌਕਸ ਦੀ ਵਰਤੋਂ ਪੂਰੀ ਤੜ੍ਹਾਂ ਆਪਣੀ ਜੀਮੇਲ ਵਰਤਣ ਲਈ ਕਰਦੇ ਹਨ। ਜੀਮੇਲ ਵਿੱਚ ਵੀ ਇਨਬੌਕਸ ਵਾਲੇ ਸਾਰੇ ਫੀਚਰ ਨਹੀਂ ਹਨ, ਇਸ ਲਈ ਇਹ ਕਾਫੀ ਪ੍ਰਸਿੱਧ ਵੀ ਹੋਇਆ ਸੀ। 'ਇਨਬੌਕਸ' ਨੂੰ ਗੂਗਲ ਨੇ ਸਾਲ 2014 ਵਿੱਚ ਪੇਸ਼ ਕੀਤਾ ਸੀ। ਇਸ ਨੂੰ ਸੁਚੱਜੇ ਤਰੀਕੇ ਨਾਲ ਈਮੇਲ ਮੈਨੇਜ ਕਰਨ ਲਈ ਡਿਜ਼ਾਈਨ ਕੀਤਾ ਜਾਣਾ ਸੀ। ਇਸ ਵਿੱਚ ਬੰਡਲ ਗਰੁੱਪਿੰਗ, ਰਿਸੀਪੈਂਟਸ, ਸਟੇਟਮੈਂਟਸ ਤੇ ਮੈਸੇਜ ਨਾਲ ਸਬੰਧਤ ਫ਼ੀਰਚਜ਼ ਦਿੱਤਾ ਗਿਆ ਹੈ ਪਰ ਹੁਣ ਗੂਗਲ ਨੇ ਆਪਣੀ ਜੀਮੇਲ ਨੂੰ ਹੀ ਬਿਹਤਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਲਈ Inbox By Gmail ਨੂੰ ਬੰਦ ਕਰ ਦਿੱਤਾ ਜਾਵੇਗਾ।