TikTok ਦਾ ਨਵਾਂ ਵਿਰੋਧੀ, Google Tangi ਲਾਂਚ ਹੋ ਗਿਆ ਹੈ। ਟਿਕਟੌਕ ਨੂੰ ਪਛਾਂਹ ਛੱਡਣ ਲਈ Google ਨੇ ਇਹ ਸ਼ਾਰਟ-ਫਾਰਮ ਵੀਡੀਓ ਐਪ ਲਾਂਚ ਕੀਤਾ ਹੈ। TikTok 2019 ਦੀ ਦੂਜੀ ਸਭ ਤੋਂ ਮਸ਼ਹੂਰ ਐਪ ਸੀ। Tangi ਨੂੰ Google ਦੀ ਇਨ-ਹਾਉਸ ਕੰਪਨੀ, Area 120 ਵੱਲੋਂ ਤਿਆਰ ਕੀਤਾ ਗਿਆ ਹੈ।

ਇਹ ਇੱਕ ਵੀਡੀਓ ਸ਼ੇਅਰਿੰਗ ਐਪ ਹੈ। ਜਿਸ ਤੇ DIY ਵੀਡੀਓਜ਼ ਜੋ ਲੋਕਾਂ ਨੂੰ ਰੋਜ਼ ਕੁਝ ਨਾ ਕੁਝ ਨਵਾਂ ਸਿਖਣ ਵਿੱਚ ਮੱਦਦ ਕਰੇਗਾ ਸ਼ਾਮਿਲ ਹਨ। ਇਸ ਐਪ ਦਾ ਨਾਮ ਸ਼ਬਦ Teach ਤੇ Give ਤੋਂ ਪ੍ਰਭਾਵਿਤ ਹੈ।

Tangi ਤੇ ਤੁਸੀਂ 60 ਸੈਕਿੰਡ ਤੱਕ ਦਾ ਵੀਡੀਓ ਸ਼ੇਅਰ ਕਰ ਸਕਦੇ ਹੋ। ਇਹ ਐਪ ਯੂਰਪੀ ਸੰਘ ਤੋਂ ਇਲਾਵਾ ਸਭ ਜਗ੍ਹਾ ਮੌਜੂਦ ਹੈ। ਹੁਣ ਤੁਸੀਂ, Tangi ਐਪ ਸਿਰਫ ਐਪਲ ਦੇ ਐਪ ਸਟੋਰ (Ios devices) ਤੇ ਵੈੱਬ 'ਤੇ download ਕਰ ਸਕਦੇ ਹੋ।