Google Layoff: ਟੈਕਨਾਲੋਜੀ ਕੰਪਨੀ ਗੂਗਲ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਕੰਪਨੀ ਵੱਖ-ਵੱਖ ਟੀਮਾਂ 'ਚ ਕੰਮ ਕਰ ਰਹੇ 100 ਕਰਮਚਾਰੀਆਂ ਨੂੰ ਕੰਪਨੀ 'ਚੋਂ ਕੱਢਣ ਜਾ ਰਹੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਕੰਪਨੀ ਨੇ ਸਹਾਇਕ, ਹਾਰਡਵੇਅਰ ਅਤੇ AR ਟੀਮਾਂ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੱਢਣ ਦੀ ਯੋਜਨਾ ਬਣਾਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੂਗਲ ਨੇ ਬੁੱਧਵਾਰ ਨੂੰ ਕਿਹਾ ਕਿ ਵੱਖ-ਵੱਖ ਟੀਮਾਂ 'ਚ ਕੰਮ ਕਰ ਰਹੇ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਗੂਗਲ ਨੇ ਕਿਹਾ ਹੈ ਕਿ ਛਾਂਟੀ ਦੀ ਇਸ ਪ੍ਰਕਿਰਿਆ ਵਿੱਚ ਫਿਟਬਿਟ ਦੇ ਸਹਿ-ਸੰਸਥਾਪਕ ਜੇਮਸ ਪਾਰਕ ਅਤੇ ਐਰਿਕ ਫਰੀਡਮੈਨ ਵੀ ਕੰਪਨੀ ਛੱਡ ਰਹੇ ਹਨ।


ਦਰਅਸਲ, ਗੂਗਲ ਵਿੱਚ ਕਰਮਚਾਰੀਆਂ ਦੀ ਇਹ ਛਾਂਟੀ ਲਾਗਤ ਵਿੱਚ ਕਟੌਤੀ ਕਾਰਨ ਕੀਤੀ ਜਾ ਰਹੀ ਹੈ। ਗੂਗਲ ਨੇ ਕਿਹਾ ਕਿ ਕੰਪਨੀ ਵਾਇਸ ਅਸਿਸਟੈਂਟ 'ਚ ਸੈਂਕੜੇ ਲੋਕਾਂ ਦੀ ਛਾਂਟੀ ਕਰੇਗੀ। ਇਸ ਦੇ ਨਾਲ ਹੀ ਕੰਪਨੀ ਦੀ ਹਾਰਡਵੇਅਰ ਟੀਮ ਦੇ ਅਹੁਦਿਆਂ ਦੀਆਂ ਭੂਮਿਕਾਵਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ। ਇਸ ਛਾਂਟੀ ਦਾ ਸਭ ਤੋਂ ਵੱਧ ਅਸਰ Pixel, Nest, Fitbit ਅਤੇ AR (Augmented Reality) ਟੀਮਾਂ 'ਤੇ ਪਵੇਗਾ।


ਦਰਅਸਲ, ਗੂਗਲ ਨੇ ਸਾਲ 2021 ਵਿੱਚ ਸਿਹਤ ਅਤੇ ਫਿਟਨੈਸ ਟਰੈਕਿੰਗ ਕੰਪਨੀ ਫਿਟਬਿਟ ਨੂੰ 2.1 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਹਾਲਾਂਕਿ, ਇਸਦੇ ਬਾਅਦ ਵੀ ਕੰਪਨੀ ਪਿਕਸਲ ਵਾਚ ਦੇ ਨਵੇਂ ਸੰਸਕਰਣਾਂ ਨੂੰ ਰੋਲ ਆਊਟ ਕਰਦੀ ਰਹੀ। ਇਸ ਉਤਪਾਦ ਨੂੰ ਐਪਲ ਵਾਚ ਅਤੇ ਕੁਝ ਫਿਟਬਿਟ ਡਿਵਾਈਸਾਂ ਲਈ ਬਿਹਤਰ ਪ੍ਰਤੀਯੋਗੀ ਮੰਨਿਆ ਜਾਂਦਾ ਹੈ।


ਦੱਸਣਯੋਗ ਹੈ ਕਿ ਪਿਛਲੇ ਸਾਲ ਜਨਵਰੀ 'ਚ ਗੂਗਲ ਦੀ ਪੇਰੈਂਟ ਕੰਪਨੀ ਅਲਟਾਬੇਟ ਨੇ ਵਿਸ਼ਵ ਪੱਧਰ 'ਤੇ 12,000 ਪੋਸਟਾਂ ਦੀ ਛਾਂਟੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ, ਪਿਛਲੇ ਸਾਲ ਸਤੰਬਰ ਤੱਕ, ਪੂਰੀ ਦੁਨੀਆ ਤੋਂ ਅਲਟਾਬੇਟ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕੁੱਲ ਗਿਣਤੀ 182,381 ਸੀ।


ਇਹ ਵੀ ਪੜ੍ਹੋ: Shaktikanta Das on UPI: ਯੂਪੀਆਈ ਨੂੰ ਦੁਨੀਆ ਵਿੱਚ ਸਭ ਤੋਂ ਬਹਿਤਰ ਮੰਨੇ ਨੇ RBI ਗਵਰਨਰ , ਕਿਹਾ - ਇਸ ਨੂੰ ਬਣਾਉਣਾ ਚਾਹੀਦੈ ਵਲਰਡ ਲੀਡਰ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦਾ ਪਿਤਾ ਨਾਲ ਵਿਵਾਦ ਹੋਇਆ ਖਤਮ, ਪਿਓ-ਧੀ ਨੇ ਇੱਕ ਦੂਜੇ ਦੇ ਗਲ ਲੱਗ ਖਤਮ ਕੀਤੇ ਝਗੜੇ