ਨਵੀਂ ਦਿੱਲੀ: ਖਾਸ ਕਰਕੇ ਔਰਤਾਂ ਨੂੰ ਘਰ ਦੀ ਦੇਖਭਾਲ ਦੇ ਨਾਲ-ਨਾਲ ਬਹੁਤ ਜ਼ਿਆਦਾ ਤਣਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇਕਰ ਇਹ ਕੰਮ ਸਮਾਰਟ ਤਰੀਕੇ ਨਾਲ ਕੀਤਾ ਜਾਵੇ, ਤਾਂ ਤੁਹਾਡੀ ਸਿਰ-ਦਰਦੀ ਕਾਫੀ ਹੱਦ ਤੱਕ ਘੱਟ ਹੋ ਜਾਵੇਗੀ। ਦਰਅਸਲ, ਗੂਗਲ ਨੇ ਆਪਣੇ Nest ਬ੍ਰਾਂਡ ਅਧੀਨ ਘਰੇਲੂ ਸੁਰੱਖਿਆ ਕੈਮਰੇ ਤੇ ਇੱਕ ਵੀਡੀਓ ਡੋਰ-ਬੈਲ ਲਾਂਚ ਕੀਤੀ ਹੈ। ਇਸ ਵਿੱਚ ਤੁਹਾਡੇ ਲਈ ਇੱਕ ਇਨਡੋਰ ਕੈਮਰਾ, ਇੱਕ ਇਨਡੋਰ/ਆਊਟਡੋਰ ਕੈਮਰਾ, ਇੱਕ ਫਲੱਡ ਲਾਈਟ ਤੇ ਇੱਕ ਵੀਡੀਓ ਡੋਰ ਬੈਲ ਸ਼ਾਮਲ ਹਨ।


ਗੂਗਲ ਨੈਸਟ ਕੈਮ (Google Nest Cam) ਇੱਕ ਬੈਟਰੀ ਨਾਲ ਚੱਲਣ ਵਾਲਾ ਕੈਮਰਾ ਹੈ। ਇਸ ਰਾਹੀਂ ਕਲਾਉਡ ਪ੍ਰੋਸੈਸਿੰਗ ਤੋਂ ਬਿਨਾਂ ਵੀ ਨਵੇਂ ਮਾਡਲ ਲੋਕਾਂ, ਜਾਨਵਰਾਂ, ਪੈਕੇਜਾਂ ਤੇ ਵਾਹਨਾਂ ਦਾ ਪਤਾ ਲਾਇਆਂ ਜਾ ਸਕਦਾ ਹੈ। ਗੂਗਲ ਨੇ ਕਿਹਾ ਹੈ ਕਿ ਨਵੇਂ ਕੈਮਰਿਆਂ ਵਿੱਚ ਟੈਂਸਰ ਪ੍ਰੋਸੈੱਸਿੰਗ ਯੂਨਿਟ (TPU) ਐਲਗੋਰਿਦਮ ਨੂੰ ਪਿਛਲੇ Nest Cam ਦੇ ਮੁਕਾਬਲੇ ਦੁੱਗਣੇ ਪਿਕਸਲ ਤੇ ਫ਼੍ਰੇਮ ਰੇਟ ਮੌਜੂਦ ਹਨ, ਜੋ ਪਹਿਲਾਂ ਨਾਲੋਂ ਵਧੇਰੇ ਭਰੋਸੇਯੋਗ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਤਿੰਨ ਮਹੀਨੇ ਤੱਕ ਚੱਲ ਸਕਦੀ ਹੈ।


ਦਿੱਖ ਦੀ ਗੱਲ ਕਰੀਏ ਤਾਂ ਇਹ ਇੱਕ ਗੋਲ ਡਿਜ਼ਾਇਨ ਵਿੱਚ ਆਉਂਦਾ ਹੈ ਅਤੇ ਰੀਸਾਈਕਲ ਕੀਤੇ ਪਲਾਸਟਿਕ ਤੋਂ ਬਣਾਇਆ ਜਾਂਦਾ ਹੈ। ਇਹ IP54 ਸਰਟੀਫਿਕੇਸ਼ਨ ਕਾਰਨ ਵਾਟਰ ਪਰੂਫ ਵੀ ਹੈ। ਗੂਗਲ ਨੇ ਖੁਲਾਸਾ ਕੀਤਾ ਹੈ ਕਿ ਤੂਫਾਨੀ ਹਵਾਵਾਂ ਦਾ ਸਾਮ੍ਹਣਾ ਕਰਨ ਲਈ ਕੈਮਰੇ ਦੀ ਚੁੰਬਕੀ ਯੋਗਤਾ ਦੀ ਜਾਂਚ ਕੀਤੀ ਗਈ ਹੈ ਤੇ ਇਸ ਵਿੱਚ ਐਂਟੀ-ਥੈਫ਼ਟ ਮਾਊਂਟ ਵੀ ਹੋਵੇਗਾ।


ਇਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੈਮਰਾ ਚੋਰੀ ਨਾ ਹੋਵੇ। ਨੇਸਟ ਇਨਡੋਰ ਕੈਮ (Nest Indoor Cam) ਚਾਰ ਰੰਗਾਂ ਵਿੱਚ ਉਪਲਬਧ ਹੋਵੇਗਾ- ਚਿੱਟਾ, ਗੁਲਾਬੀ, ਬੇਜ ਤੇ ਹਰਾ। ਤੁਸੀਂ ਕੈਮਰਾ ਟੇਬਲ 'ਤੇ ਰੱਖ ਸਕਦੇ ਹੋ ਜਾਂ ਇਸਨੂੰ ਕੰਧ 'ਤੇ ਵੀ ਲਗਾ ਸਕਦੇ ਹੋ।


ਗੂਗਲ ਨੇਸਟ ਕੈਮ (Nest Cam) ਦੀ ਕੀਮਤ


ਗੂਗਲ ਨੇਸਟ ਕੈਮ (Nest Cam) ਦੀ ਕੀਮਤ 179.99 ਡਾਲਰ (13,336 ਰੁਪਏ) ਤੇ ਗੂਗਲ ਨੇਸਟ ਡੋਰ ਬੈਲ (Google Nest Door Bell) ਦੀ ਕੀਮਤ 179.99 ਡਾਲਰ (13,336 ਰੁਪਏ) ਹੈ। ਜੇ ਤੁਸੀਂ ਇਸਨੂੰ ਫਲੱਡ ਲਾਈਟ ਨਾਲ ਖਰੀਦਦੇ ਹੋ, ਤਾਂ ਇਸ ਦੀ ਕੀਮਤ 279.99 ਡਾਲਰ (20,743 ਰੁਪਏ) ਹੈ। ਜਦੋਂਕਿ ਦੂਜੀ ਪੀੜ੍ਹੀ ਦੇ ਵਾਇਰਡ ਗੂਗਲ ਨੇਸਟ ਕੈਮ ਦੀ ਕੀਮਤ 99.99 ਡਾਲਰ (7,334 ਰੁਪਏ) ਹੈ।