ਦਿੱਗਜ ਤਕਨੀਕੀ ਕੰਪਨੀ Google ਨੇ ਹਾਲ ਹੀ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਕੰਪਨੀ ਆਪਣੇ ਯੂਜ਼ਰਸ ਲਈ ਗੂਗਲ ਫੋਟੋਆਂ 'ਚ ਲਾਕਡ ਫੋਲਡਰ ਫੀਚਰ ਲੈ ਕੇ ਆਈ ਹੈ, ਜਿਸ ਦੀ ਮਦਦ ਨਾਲ ਯੂਜ਼ਰ ਇੱਕ ਪਾਸਵਰਡ ਜਾਂ ਫਿੰਗਰਪ੍ਰਿੰਟ ਲਾਕ ਸੈਂਸਰ ਰਾਹੀਂ ਆਪਣੀਆਂ ਨਿੱਜੀ ਫੋਟੋਆਂ ਨੂੰ ਸੁਰੱਖਿਅਤ ਫੋਲਡਰ 'ਚ ਲੁਕਾ ਸਕਣਗੇ। ਇਸ ਲਾਕ ਕੀਤੇ ਫੋਲਡਰ ਵਿੱਚ ਰੱਖੀਆਂ ਫੋਟੋਆਂ ਜਾਂ ਵੀਡੀਓ ਫੋਟੋ ਗਰਿੱਡ, ਖੋਜ, ਐਲਬਮਾਂ ਤੇ ਮੈਮੋਰੀ ਵਿੱਚ ਨਹੀਂ ਦਿਖਣਗੀਆਂ।  


ਕਲਾਉਡ 'ਤੇ ਵੀ ਬੈਕਅਪ ਨਹੀਂ ਲੈ ਸਕਣਗੇ
ਇਸ ਫੋਲਡਰ ਦੀਆਂ ਫੋਟੋਆਂ ਤੀਜੀ ਧਿਰ ਦੇ ਐਪਸ ਵਿੱਚ ਵੀ ਨਜ਼ਰ ਨਹੀਂ ਆਉਣਗੀਆਂ। ਇਨ੍ਹਾਂ ਹਾਇਡ ਫੋਟੋਆਂ ਦਾ ਕਲਾਉਜ ਉਤੇ ਬੈਕਅੱਪ ਨਹੀਂ ਲਿਆ ਜਾ ਸਕਦਾ। ਜੇ ਯੂਜਰ ਪਹਿਲਾਂ ਹੀ ਕਿਸੇ ਵੀ ਫੋਟੋ ਜਾਂ ਵੀਡੀਓ ਦਾ ਬੈਕਅਪ ਲੈ ਚੁੱਕੇ ਹਨ ਤਾਂ ਗੂਗਲ ਉਨ੍ਹਾਂ ਨੂੰ ਕਲਾਉਡ ਤੋਂ ਹਟਾ ਦੇਵੇਗਾ ਤੇ ਇਹ ਫੋਟੋਆਂ ਸਿਰਫ ਫੋਲਡਰ ਵਿੱਚ ਹੀ ਰਹਿਣਗੀਆਂ।

ਇੰਜ ਵਰਤੋਂ ਕਰ ਸਕਣਗੇ
ਗੂਗਲ ਫੋਟੋਆਂ ਦੀ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਨ ਲਈ ਤੁਹਾਨੂੰ ਲਾਇਬ੍ਰੇਰੀ ਵਿੱਚ ਜਾ ਕੇ ਯੂਟਿਲਿਟੀਜ਼ ਵਿਚ ਜਾਣਾ ਪਏਗਾ। ਇਸ ਤੋਂ ਬਾਅਦ ਤੁਸੀਂ ਲਾਕਡ ਫੋਲਡਰ 'ਤੇ ਜਾ ਕੇ ਇਸ ਵਿਸ਼ੇਸ਼ ਲਾਕ ਕੀਤੇ ਫੋਲਡਰ ਨੂੰ ਵਰਤ ਸਕਦੇ ਹੋ। ਇਸ ਫੋਲਡਰ ਨੂੰ ਇੱਕ ਵਾਰ ਵਰਤਣ ਤੋਂ ਬਾਅਦ, ਉਹ ਆਪਣੀ ਫੋਟੋਆਂ ਨੂੰ ਆਪਣੀ ਲਾਇਬ੍ਰੇਰੀ ਵਿੱਚੋਂ ਸ਼ਾਮਲ ਕਰ ਸਕਦੇ ਹਨ।

ਇਸ ਤੋਂ ਇਲਾਵਾ ਤੁਸੀਂ ਇਸ ਫੀਚਰ ਦੀ ਵਰਤੋਂ ਕਰਨ ਲਈ ਸਿੱਧੇ ਗੂਗਲ ਕੈਮਰਾ ਐਪ ਦੀ ਵਰਤੋਂ ਵੀ ਕਰ ਸਕਦੇ ਹੋ। ਇਸਦੇ ਲਈ ਯੂਜਰਸ ਨੂੰ ਕੈਮਰਾ ਐਪ ਖੋਲ੍ਹਣਾ ਪਏਗਾ ਅਤੇ ਉੱਪਰ ਸੱਜੇ ਪਾਸੇ ਗੈਲਰੀ ਆਈਕਾਨ ਉਤੇ ਕਲਿਕ ਕਰਨਾ ਪਏਗਾ। ਇਸ ਤੋਂ ਬਾਅਦ ਲੌਕ ਕੀਤੇ ਫੋਲਡਰ ਨੂੰ ਸੂਚੀ ਵਿੱਚੋਂ ਸਿਲੈਕਟ ਕਰਨਾ ਹੋਵੇਗਾ।  

ਹੁਣ ਸਿਰਫ ਇਹ ਸਹੂਲਤ ਮਿਲੇਗੀ
ਗੂਗਲ ਫੋਟੋਆਂ ਦੀ ਇਹ ਵਿਸ਼ੇਸ਼ ਵਿਸ਼ੇਸ਼ਤਾ ਹੁਣੇ ਸਿਰਫ Google Pixel ਸਮਾਰਟਫੋਨ ਵਿੱਚ ਉਪਲਬਧ ਹੋਵੇਗੀ, ਜਿਸ ਵਿੱਚ Google Pixel 3 ਸੀਰੀਜ਼, Pixel 4 ਸੀਰੀਜ਼ ਅਤੇ Pixel 5 ਸਮਾਰਟਫੋਨ ਸ਼ਾਮਲ ਹਨ। ਹਾਲਾਂਕਿ ਕੰਪਨੀ ਵੱਲੋਂ ਦੂਜੇ ਐਂਡਰਾਇਡ ਫੋਨਾਂ ਲਈ ਲੌਕ ਫੋਲਡਰ ਫੀਚਰ ਨੂੰ ਰੋਲ ਆਊਟ ਕਰਨ ਦਾ ਦਾਅਵਾ ਕੀਤਾ ਹੈ।