ਨਵੀਂ ਦਿੱਲੀ: ਕਈ ਲੋਕਾਂ ਨੂੰ ਕੁਝ ਸ਼ਬਦ ਬੋਲਣ ‘ਚ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਹੁਣ ਉਨ੍ਹਾਂ ਦੇ ਲਈ ਗੂਗਲ ਇੱਕ ਖਾਸ ਫੀਚਰ ਲੈ ਕੇ ਆਇਆ ਹੈ। ਇਸ ਨਵੇਂ ਫੀਚਰ ਤਹਿਤ ਤੁਸੀਂ ਸ਼ਬਦ ਦਾ ਉਚਾਰਣ ਕਰ ਉਸ ਨੂੰ ਠੀਕ ਕਰ ਸਕਦੇ ਹੋ। ਤੁਸੀਂ ਅਜਿਹਾ ‘ਸਪੀਕ ਨਾਊ’ ਆਪਸ਼ਨ ਦਾ ਇਸਤੇਮਾਲ ਕਰਕੇ ਕਰ ਸਕਦੇ ਹੋ।


ਗੂਗਲ ‘ਤੇ ਤੁਸੀਂ ਕਿਸੇ ਅਜਿਹੇ ਅੱਖਰ ਲਿੱਖਕੇ ਕੇ ਸਰਚ ਕਰੋਂ ਜਿਸ ਦੇ ਉਚਾਰਣ ‘ਚ ਤੁਹਾਨੂੰ ਦਿੱਕਤ ਹੋ ਰਹੀ ਹੈ ਜਾਂ ਫੇਰ ਅਜਿਹਾ ਲਗਦਾ ਹੈ ਕਿ ਤੁਸੀਂ ਇਸ ਸ਼ਬਦ ਦਾ ਨਹੀਂ ਸਹੀਂ ਨਹੀਂ ਬੋਲਦੇ। ਇੱਥੇ ਤੁਹਾਨੂੰ ਸਪੀਕ ਨਾਊ ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿਕ ਕਰ ਕੇ ਤੁਸੀਂ ਜੋ ਸ਼ਬਦ ਬੋਲਣਾ ਚਾਹੁੰਦੇ ਹੋ ਉਹ ਬੋਲੋ ਜਿਸ ਤੋਂ ਬਾਅਦ ਗੂਗਲ ਤੁਹਾਨੂੰ ਦੱਸੇਗਾ ਕਿ ਤੁਸੀਂ ਸਹੀਂ ਬੋਲਿਆ ਹੈ ਜਾਂ ਨਹੀਂ।

ਫਿਲਹਾਤ ਗੂਗਲ ਨੇ ਇਸ ਫੀਚਰ ਨੂੰ ਐਕਸਪੈਰਿਮੈਂਟ ਵਜੋਂ ਲਾਂਚ ਕੀਤਾ ਹੈ ਅਤੇ ਇਹ ਵੀ ਅਜੇ ਸਿਰਫ ਮੋਬਾਇਲ ‘ਤੇ ਹੀ ਉਪਲੱਬਧ ਹੋਵੇਗਾ। ਇਸ ਨੂੰ ਹੋਰ ਵਧੇਰੇ ਬਹਿਤਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ‘ਚ ਇਸ ਫੀਚਰ ‘ਚ ਕੁਝ ਹੋਰ ਆਪਸ਼ਨ ਜੋੜੇ ਜਾਣਗੇ।