ਦੁਨੀਆ ’ਚ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਣ WhatsApp ਲੰਮੇ ਸਮੇਂ ਤੋਂ ਵਿਵਾਦਾਂ ’ਚ ਹੈ। ਅਜਿਹੇ ਕਈ ਹੋਰ ਇੰਸਟੈਂਟ ਮੈਸੇਜਿੰਗ ਪਲੇਟਫ਼ਾਰਮ ਜਿਵੇਂ Telegram ਵੱਲੋਂ ਖ਼ੁਦ ਨੂੰ ਮੁਕਾਬਲੇ ’ਚ ਪੇਸ਼ ਕੀਤਾ ਗਿਆ ਪਰ Telegram ਨੂੰ WhatsApp ਜਿੰਨੀ ਸਫ਼ਲਤਾ ਨਹੀਂ ਮਿਲੀ। ਹੁਣ Google ਨੇ WhatsApp ਤੇ Telegram ਦੀ ਟੱਕਰ ਵਿੱਚ Gmail ਐਪ ਵਿੱਚ ਇੱਕ ਸ਼ਾਨਦਾਰ ਚੈਟਿੰਗ ਫ਼ੀਚਰ ਦਿੱਤਾ ਹੈ।



 
ਇੰਝ Gmail ਯੂਜ਼ਰ ਐਂਡ੍ਰਾਇਡ ਅਤੇ iOS ਡਿਵਾਈਸ ਵਿੱਚ Google ਚੈਟ ਐਪ ਨੂੰ ਇੰਟੈਗ੍ਰੇਟ ਕਰ ਸਕਦੇ ਹਨ। ਭਾਵ Gmail ’ਚ ਯੂਜ਼ਰਜ਼ ਨੂੰ ਹੁਣ ਮੇਲ ਦੇ ਨਾਲ–ਨਾਲ ਵੀਡੀਓ ਕਾਨਫ਼ਰੰਸਿੰਗ ਲਈ Meet ਅਤੇ Room ਦੀ ਸਪੋਰਟ ਦਿੱਤੀ ਜਾਵੇਗੀ। Gmail ਦਾ ਚੈਟ ਐਪ Google Workspace ਯੂਜ਼ਰਜ਼ ਲਈ ਉਪਲਬਧ ਸੀ, ਜਿਸ ਨੂੰ ਪਰਸਨਲ ਅਕਾਊਂਟ ਲਈ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।

ਸਾਧਾਰਨ ਸ਼ਬਦਾਂ ਵਿੱਚ ਆਖੀਏ, ਤਾਂ ਯੂਜ਼ਰਜ਼ ਨੂੰ ਐਪ ਦੇ ਹੇਠਲੇ ਹਿੱਸੇ ਵਿੱਚ ਚਾਰ ਟੈਬ ਮਿਲਣਗੇ। ਨਵੇਂ ਚੈਟਿੰਗ ਫ਼ੀਚਰ ਨੂੰ ਰੋਲਆਊਟ ਕਰਨ ਤੋਂ ਬਾਅਦ Google ਵੱਲੋਂ Hangouts ਐਪ ਬੰਦ ਕੀਤੀ ਜਾ ਸਕਦੀ ਹੈ। ਹਾਲੇ ਤੱਕ Gmail ਯੂਜ਼ਰਜ਼ Hangout ਰਾਹੀਂ ਚੈਟਿੰਗ ਕਰਦੇ ਸਨ।

 
ਇੰਝ ਕਰੋ ਇਸਤੇਮਾਲ
·        Google ਦੇ ਨਵੇਂ ਚੈਟਿੰਗ ਫ਼ੀਚਰ ਦੀ ਵਰਤੋਂ ਕਰਨ ਲਈ ਯੂਜ਼ਰਜ਼ ਨੂੰ ਸਭ ਤੋਂ ਪਹਿਲਾਂ Gmail ਐਪ ਅਪਡੇਟ ਕਰਨੀ ਹੋਵੇਗੀ।
·        ਇਸ ਲਈ ਐਂਡ੍ਰਾੱਇਡ ਯੂਜ਼ਰ ਨੂੰ Google Play Store ਅਤੇ iOS ਯੂਜ਼ਰਜ਼ ਨੂੰ Apple App ਸਟੋਰ ਉੱਤੇ ਜਾਣਾ ਹੋਵੇਗਾ।
·        ਐਪ ਅਪਡੇਟ ਹੋਣ ਤੋਂ ਬਾਅਦ ਯੂਜ਼ਰਜ਼ ਨੂੰ Gmail ਖੋਲ੍ਹਣੀ ਹੋਵੇਗੀ, ਜਿੱਥੇ ਤੁਹਾਨੂੰ ਟੌਪ ਲੈਫ਼ਟ ਸਕ੍ਰੀਨ ਉੱਤੇ ਸੈਂਡਵਿਚ ਬਟਨ ਉੱਤੇ ਕਲਿੱਕ ਕਰਨਾ ਹੋਵੇਗਾ। ਤਦ ਸਾਊਂਡਬਾਰ ਆੱਪਸ਼ਨ ਓਪਨ ਹੋ ਜਾਵੇਗੀ।
·        ਇਸ ਤੋਂ ਬਾਅਦ ਸਕ੍ਰੌਲ ਡਾਊਨ ਕਰ ਕੇ ਸੈਟਿੰਗ ਆੱਪਸ਼ਨ ’ਚ ਜਾਣਾ ਹੋਵੇਗਾ।
·        ਇੱਥੇ ਆਪਣੇ ਪਰਸਨਲ ਅਕਾਊਂਟ ਨੂੰ ਸਿਲੈਕਟ ਕਰਨਾ ਹੋਵੇਗਾ।
·        ਇੱਥੇ ਤੁਹਾਨੂੰ Chat ਦੀ ਆੱਪਸ਼ਨ ਦਿਸੇਗੀ, ਉਸ ਨੂੰ ਐਨੇਬਲ ਕਰਨਾ ਹੋਵੇਗਾ।
·        ਇਸ ਤੋਂ ਬਾਅਦ Gmail ਰੀ-ਸਟਾਰਟ ਕਰ ਦੇਵੋ


ਫਿਰ Gmail ਐਪ ਦੇ ਬੌਟਮ ਵਿੱਚ ਚੈਟਿੰਗ ਆਪਸ਼ਨ ਦਿਸਣ ਲੱਗੇਗੀ, ਜਿੱਥੇ ਯੂਜ਼ਰਜ਼ ਆਸਾਨੀ ਨਾਲ ਚੈਟਿੰਗ ਕਰ ਸਕਣਗੇ।