ਚੰਡੀਗੜ੍ਹ: ਅਮਰੀਕਾ ਦੀ ਪ੍ਰਸਿੱਧ ਮੋਟਰਸਾਈਕਲ ਕੰਪਨੀ Harley-Davidson ਭਾਰਤ ਸਣੇ ਹੋਰ ਬਾਜ਼ਾਰਾਂ ਲਈ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ। ਕਿਸੇ ਕੰਪਨੀ ਨਾਲ ਹਿੱਸੇਦਾਰੀ ਕਰ ਕੇ Harley-Davidson 250 ਤੋਂ ਲੈਕੇ 500 CC ਤਕ ਦੇ ਮੋਟਰਸਾਈਕਲ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਮੋਟਰਸਾਈਕਲ Royal Enfield ਨੂੰ ਸਿੱਧੀ ਟੱਕਰ ਦੇਣਗੇ। ਹਾਲਾਂਕਿ, ਇਹ ਸਾਫ ਨਹੀਂ ਹੋਇਆ ਕਿ ਕੰਪਨੀ ਦਾ ਇਹ ਪਾਰਟਨਰ ਕੋਈ ਭਾਰਤੀ ਕੰਪਨੀ ਹੋਏਗੀ ਜਾਂ ਨਹੀਂ।

ਇੱਕ ਇਨਵੈਸਟਰ ਕਮਿਊਨੀਕੇਸ਼ਨ ਵਿੱਚ ਹਾਰਲੇ ਨੇ ਕਿਹਾ ਕਿ ਉਹ ਏਸ਼ੀਆ ਵਿੱਚ 250-500 CC ਮੋਟਰਸਾਈਕਲ ਲਾਂਚ ਕਰਨ ਲਈ ਸਟਰੈਟੇਜਿਕ ਅਲਾਇੰਸ ਕਰਨਾ ਚਾਹੁੰਦੇ ਹਨ। ਦੋ ਸਾਲਾਂ ਅੰਦਰ ਕੰਪਨੀ ਭਾਰਤ ਤੇ ਏਸ਼ੀਆ ਦੇ ਹੋਰ ਉੱਭਰਦੇ ਬਾਜ਼ਾਰਾਂ ਵਿੱਚ ਮੋਟਰਸਾਈਕਲ ਲਾਂਚ ਕਰਨ ਦੀ ਉਮੀਦ ਕਰ ਰਹੀ ਹੈ।

ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਚੀਨ, ਭਾਰਤ ਤੇ ਦੱਖਣ-ਪੂਰਬ ਏਸ਼ੀਆ ਵਿੱਚ ਪ੍ਰੀਮੀਅਮ ਉਤਪਾਦਾਂ ’ਤੇ ਗਾਹਕ ਵਿਵੇਕ ਦੇ ਹਿਸਾਬ ਨਾਲ ਖਰਚ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ 250-500 CC ਮੋਟਰਸਾਈਕਲ ਸੈਗਮੈਂਟ 2021 ਤਕ ਹਰ ਸਾਲ 25 ਫੀਸਦੀ ਦੇ ਹਿਸਾਬ ਨਾਲ ਵਧ ਸਕਦਾ ਹੈ।