ਖੁਸ਼ਖਬਰੀ! ਆਜ਼ਾਦੀ ਦਿਹਾੜੇ ਮੌਕੇ ਕਾਰਾਂ ’ਤੇ 1.50 ਲੱਖ ਤਕ ਛੋਟ
ਏਬੀਪੀ ਸਾਂਝਾ | 10 Aug 2018 01:37 PM (IST)
ਚੰਡੀਗੜ੍ਹ: ਆਟੋਮੋਬਾਈਲ ਕੰਪਨੀਆਂ ਵੱਲੋਂ 15 ਅਗਸਤ ਮੌਕੇ ਗਾਹਕਾਂ ਨੂੰ ਭਾਰੀ ਛੋਟ ਦਿੱਤੀ ਜਾ ਰਹੀ ਹੈ। ਕਾਰ ਕੰਪਨੀਆਂ Maruti, Honda ਤੋਂ ਲੈ ਕੇ ਟਾਟਾ ਮੋਟਰਜ਼ ਤਕ ਵੱਖ-ਵੱਖ ਮਾਡਲਾਂ ’ਤੇ ਇੱਕ ਲੱਖ ਤੋਂ ਵੱਧ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਕੰਪਨੀਆਂ ਵੱਲੋਂ ਐਕਸਚੇਂਜ ਬੋਨਸ, ਘੱਟ ਵਿਆਜ ਦਰ ’ਤੇ ਕਿਸ਼ਤਾਂ ਤੇ ਸਸਤੇ ਇੰਸ਼ੋਅਰੈਂਸ ਦਾ ਵੀ ਆਫਰ ਦਿੱਤਾ ਜਾ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸਜ਼ੂਕੀ ਇੰਡੀਆ ਵੱਲੋਂ ਸੇਡਾਨ ਸੈਗਮੈਂਟ ਦੀ ਸ਼ਿਆਜ਼ ਤੋਂ ਲੈ ਕੇ ਪ੍ਰੀਮੀਅਮ ਹੈਚਬੈਕ ਸਵਿਫਟ ’ਤੇ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ। ਇਸ ਦੇ ਇਲਾਵਾ ਕੰਪਨੀ ਕਾਰਾਂ ’ਤੇ ਐਕਸਚੇਂਜ ਬੋਨਸ ਵੀ ਦੇ ਰਹੀ ਹੈ। ਮਾਰੂਤੀ ਸ਼ਿਆਜ਼: ਇੱਕ ਲੱਖ ਰੁਪਏ ਤਕ ਦਾ ਡਿਸਕਾਊਂਟ, 50 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ। ਆਲਟੋ ਕੇ10: 27 ਹਜ਼ਾਰ ਰੁਪਏ ਤਕ ਦਾ ਕੈਸ਼ ਡਿਸਕਾਊਂਟ, 30 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ। ਮਾਰੂਤੀ ਆਲਟੋ 800: 30 ਹਜ਼ਾਰ ਰੁਪਏ ਤਕ ਦਾ ਕੈਸ਼ ਡਿਸਕਾਊਂਟ, 30 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ। ਮਾਰੂਤੀ ਡਿਜ਼ਾਇਰ: 25 ਹਜ਼ਾਰ ਰੁਪਏ ਤਕ ਦਾ ਕੈਸ਼ ਡਿਸਕਾਊਂਟ, 30 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ। ਮਾਰੂਤੀ ਵੈਗਨਆਰ: 35 ਹਜ਼ਾਰ ਦੀ ਛੋਟ। ਮਾਰੂਤੀ ਸਵਿਫਟ: 25 ਹਜ਼ਾਰ ਰੁਪਏ ਤਕ ਦੀ ਡਿਸਕਾਊਂਟ, 25 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ। ਮਾਰੂਤੀ ਇਗਨਿਸ: 30 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ, 25 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ। ਸਿਲੇਰੀਓ: 30 ਹਜ਼ਾਰ ਦੀ ਛੋਟ, 10 ਹਜ਼ਾਰ ਰੁਪਏ ਦੀ ਬੋਨਸ। ਮਾਰੂਤੀ ਅਰਟਿਗਾ: 15 ਹਜ਼ਾਰ ਰੁਪਏ ਦੀ ਛੋਟ।