ਨਵੀਂ ਦਿੱਲੀ: ਕਈ ਵਾਰ ਅਸਲੀ ਐਪ ਡਾਊਨਲੋਡ ਕਰਨ ਦੇ ਚੱਕਰ ਵਿੱਚ ਗਲਤ ਜਾਂ ਫੇਕ ਐਪ ਡਾਊਨਲੋਡ ਹੋ ਜਾਂਦੀ ਹੈ। ਇਸ ਨਾਲ ਫੋਨ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਤੁਹਾਡੀ ਨਿੱਜੀ ਜਾਣਕਾਰੀ ਵੀ ਲੀਕ ਹੋ ਸਕਦੀ ਹੈ ਤੇ ਇਸ ਬਾਰੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਐਪ ਨੂੰ ਡਾਊਨਲੋਡ ਕਰਨ ਲੱਗਿਆਂ ਉਸ ਬਾਰੇ ਪੂਰੀ ਜਾਣਕਾਰੀ ਲੈ ਲਈ ਜਾਏ। ਐਪ ਨੂੰ ਹਮੇਸ਼ਾ ਉਸ ਦੀ ਅਧਿਕਾਰਤ ਵੈੱਬਸਾਈਟ ਜਾਂ ਸਟੋਰ ਤੋਂ ਹੀ ਡਾਊਨਲੋਡ ਕਰੋ। ਇੱਥੇ ਐਪ ਡਾਊਨਲੋਡ ਕਰਨ ਲਈ ਕਈ ਵਿਕਲਪ ਦਿੱਤੇ ਜਾਂਦੇ ਹਨ ਪਰ ਅਜਿਹਾ ਕਰਨ ਤੋਂ ਬਚੋ। ਹਮੇਸ਼ਾ ਸਹੀ ਐਪ ਡਾਊਨਲੋਡ ਕਰੋ। ਐਪ ਡਾਊਨਲੋਡ ਕਰਦੇ ਸਮੇਂ ਹਮੇਸ਼ਾ ਐਪ ਡਿਸਕ੍ਰਿਪਸ਼ਨ ਪੜ੍ਹੋ ਤੇ ਦੇਖੋ ਕਿ ਬਾਕੀ ਯੂਜ਼ਰਾਂ ਨੇ ਉਸ ਬਾਰੇ ਕੀ ਲਿਖਿਆ ਹੈ। ਜੇ ਐਪ ’ਤੇ ਲਿਖੇ ਕੁਮੈਂਟਾਂ ਵਿੱਚ ਸ਼ਬਦਾਂ ਸਬੰਧੀ ਗਲਤੀਆਂ ਹਨ ਤਾਂ ਸਮਝ ਜਾਓ ਕੀ ਇਹ ਐਪ ਫੇਕ ਹੈ। ਲੋਕ ਹਮੇਸ਼ਾ ਕਿਸੇ ਐਪ ਨੂੰ ਜੇ ਡਾਊਨਲੋਡ ਕਰਦੇ ਹਨ ਤਾਂ ਉਸ ਬਾਰੇ ਰਿਵਿਊ ਵੀ ਲਿਖਦੇ ਹਨ। ਇਸ ਲਈ ਲੋਕਾਂ ਦੇ ਦਿੱਤੇ ਕੁਮੈਂਟਸ ਇਕ ਵਾਰ ਜ਼ਰੂਰ ਪੜ੍ਹੋ ਤਾਂ ਕਿ ਇਸ ਗੱਲ ਦਾ ਅੰਦਾਜ਼ਾ ਲਾਇਆ ਜਾਏ ਕਿ ਜਿਸ ਕੰਮ ਲਈ ਤੁਸੀਂ ਡਾਊਨਲੋਡ ਕਰ ਰਹੇ ਹੋ ਉਹ ਤੁਹਾਡੇ ਕੰਮ ਆਏਗਾ ਵੀ ਜਾਂ ਨਹੀਂ। ਸਭ ਤੋਂ ਬਿਹਤਰ ਤਰੀਕਾ ਇਹ ਹੈ ਕਿ ਐਪ ਦੇ ਡਾਊਨਲੋਡਜ਼ ਦੀ ਗਿਣਤੀ ਵੇਖੋ। ਇਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਦੂਜੇ ਲੋਕਾਂ ਨੇ ਉਸ ਨੂੰ ਕਿੰਨਾ ਡਾਊਨਲੋਡ ਕੀਤਾ ਤੇ ਐਪ ਭਰੋਸੇਮੰਦ ਹੈ ਜਾਂ ਨਹੀਂ।