National Cinema Day Offer: ਜੇਕਰ ਤੁਸੀਂ ਹਾਲ ਵਿੱਚ ਫਿਲਮਾਂ ਦੇਖਣਾ ਪਸੰਦ ਕਰਦੇ ਹੋ, ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਹੁਣ ਤੁਸੀਂ 99 ਰੁਪਏ ਵਿੱਚ ਕਿਸੇ ਵੀ ਫਿਲਮ ਦੀ ਟਿਕਟ ਖਰੀਦ ਸਕਦੇ ਹੋ। ਇਸ ਆਫਰ ਦੇ ਤਹਿਤ, PVR ਹੋਵੇ ਜਾਂ ਸਿਨੇਪੋਲਿਸ, ਸਭ ਉੱਤੇ ਤੁਹਾਨੂੰ 300-400 ਰੁਪਏ ਵਿੱਚ ਮਿਲਣ ਵਾਲੀ 
ਮੂਵੀ ਟਿਕਟ ਸਿਰਫ 99 ਰੁਪਏ ਵਿੱਚ ਮਿਲੇਗੀ। 20 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ (National Cinema Day) ਮਨਾਇਆ ਜਾ ਰਿਹਾ ਹੈ। ਇਸ ਦਿਨ, ਲਗਭਗ ਸਾਰੇ ਸਿਨੇਮਾਘਰ ਟਿਕਟ ਬੁਕਿੰਗ 'ਤੇ ਆਪਣੇ ਗਾਹਕਾਂ ਨੂੰ ਇਹ ਆਫਰ ਦੇਣਗੇ।


99 ਰੁਪਏ ਵਿੱਚ ਮੂਵੀ ਟਿਕਟਾਂ ਬੁੱਕ ਕਰਨ ਲਈ, ਤੁਸੀਂ ਆਨਲਾਈਨ  BOOKMYSHOW, PVR Cinemas, Paytm, INOX, CINEPOLIS, CARNIVAL ਯੂਜ਼ ਕਰ ਸਕਦੇ ਹੋ।  ਇਨ੍ਹਾਂ ਪਲੇਟਫਾਰਮਾਂ 'ਤੇ ਤੁਹਾਨੂੰ ਆਫਰ ਦਿਖਾਈ ਦੇਣਗੇ।


ਇਹ ਵੀ ਪੜ੍ਹੋ: ਗੂਗਲ 20 ਸਤੰਬਰ ਤੋਂ ਬੰਦ ਕਰ ਦੇਵੇਗਾ ਇਨ੍ਹਾਂ ਲੋਕਾਂ ਦਾ Gmail, ਇਸ ਤਰ੍ਹਾਂ ਬਚਾ ਸਕਦੇ ਹੋ ਆਪਣਾ ਖਾਤਾ


ਜਾਣੋ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਆਫ਼ਰ


ਸਭ ਤੋਂ ਪਹਿਲਾਂ ਤੁਹਾਨੂੰ ਐਪ 'ਤੇ ਜਾ ਕੇ ਆਪਣੀ ਲੋਕੇਸ਼ਨ ਸਿਲੈਕਟ ਕਰਨੀ ਹੋਵੇਗੀ । ਇਸ ਤੋਂ ਬਾਅਦ ਮੂਵੀ ਸਿਲੈਕਟ ਕਰੋ ਅਤੇ ਡੇਟ ਵਿੱਚ ਸਿਰਫ 20 ਸਤੰਬਰ ਨੂੰ ਹੀ ਸਿਲੈਕਟ ਕਰੋ। ਇਸ ਤੋਂ ਬਾਅਦ ਬੁੱਕ ਟਿਕਟ ਆਪਸ਼ਨ 'ਤੇ ਕਲਿੱਕ ਕਰੋ (Price Showing Rs 99)। ਹੁਣ ਸੀਟ ਦੀ ਸਿਲੈਕਟ ਕਰੋ ਅਤੇ ਪੇਮੈਂਟ ਆਪਸ਼ਨ 'ਤੇ ਕਲਿੱਕ ਕਰੋ। ਪੇਮੈਂਟ ਕਰਨ ਤੋਂ ਬਾਅਦ ਤੁਹਾਡੀ ਸੀਟ ਬੁੱਕ ਹੋ ਜਾਵੇਗੀ।



ਇਸ ਗੱਲ ਦਾ ਰੱਖੋ ਧਿਆਨ 


ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਆਨਲਾਈਨ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਫਿਲਮ ਦੀ ਟਿਕਟ ਸਿਰਫ 99 ਰੁਪਏ ਵਿੱਚ ਮਿਲੇਗੀ। ਪਰ ਜੋ ਐਕਸਟਰਾ ਚਾਰਜ (ਟੈਕਸ, ਹੈਂਡਲਿੰਗ ਚਾਰਜ) ਲੱਗਦਾ ਹੈ ਉਹ ਥਿਏਟਰ ਦੇ ਹਿਸਾਬ ਨਾਲ ਹੀ ਅਦਾ ਕਰਨਾ ਹੋਵੇਗਾ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਪਾਸਵਰਡ ਰੱਖਣ ਵੇਲੇ ਕਰਦੇ ਹੋ ਇਹ ਗਲਤੀ, ਖਾਲ੍ਹੀ ਹੋ ਸਕਦੈ ਬੈਂਕ ਖਾਤਾ


ਔਫਲਾਈਨ ਕਿਵੇਂ ਮਿਲੇਗੀ 99 ਰੁਪਏ ਦੀ ਮੂਵੀ ਟਿਕਟ ?


ਜੇਕਰ ਤੁਸੀਂ ਔਫਲਾਈਨ 99 ਰੁਪਏ ਵਾਲੀ ਮੂਵੀ ਟਿਕਟ ਖਰੀਦਣਾ ਚਾਹੁੰਦੇ ਹੋ, ਤਾਂ ਸਿਨੇਮਾ ਦਿਵਸ 'ਤੇ ਆਪਣੇ ਨਜ਼ਦੀਕੀ ਸਿਨੇਮਾ ਵਿੱਚ ਜਾਓ। ਉੱਥੇ ਟਿਕਟ ਕਾਊਂਟਰ 'ਤੇ ਜਾ ਕੇ ਆਪਣੀ ਸੀਟ ਅਤੇ ਸਮਾਂ ਦੱਸੋ ਅਤੇ ਟਿਕਟ ਬੁੱਕ ਕਰੋ।



ਕਿੱਥੇ - ਕਿੱਥੇ ਮਿਲੇਗਾ ਇਹ ਆਫ਼ਰ?


ਤੁਹਾਨੂੰ ਦੱਸ ਦੇਈਏ ਕਿ ਇਹ ਆਫਰ PVR, INOX, CINEPOLIS, CARNIVAL, MIRAJ, CITY PRIDE, ASIAN, MUKTA A2, MOVIE TIME, WAVE, M2K, DELITE ਅਤੇ ਹੋਰ ਕਈ ਮੂਵੀ ਹਾਲ ਸਕਰੀਨਾਂ 'ਤੇ ਮਿਲ ਸਕਦਾ ਹੈ। ਹਾਲਾਂਕਿ, ਇਹ ਥੀਏਟਰਾਂ ਦੀ ਟਰਮ ਅਤੇ ਕੰਡੀਸ਼ਨ 'ਤੇ ਵੀ ਨਿਰਭਰ ਕਰੇਗਾ।