password tricks- ਜੇਕਰ ਕਿਸੇ ਹੋਰ ਨੂੰ ਤੁਹਾਡਾ ਪਾਸਵਰਡ ਪਤਾ ਲੱਗ ਜਾਵੇ ਤਾਂ ਕੋਈ ਵੀ ਤੁਹਾਡੇ ਫੋਨ, ਅਕਾਊਂਟ ਆਦਿ ਦੀ ਦੁਰਵਰਤੋਂ ਕਰ ਸਕਦਾ ਹੈ। ਅੱਜ ਦੇ ਸਮੇਂ ਹਰ ਐਪਲੀਕੇਸ਼ਨ ਲਈ ਪਾਸਵਰਡ ਰੱਖਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਹੁਣ ਇੱਕ ਤੋਂ ਵੱਧ ਐਪਲੀਕੇਸ਼ਨਾਂ ਲਈ ਵੱਖ ਵੱਖ ਪਾਸਵਰਡ ਰੱਖਣ ਦੀ ਥਾਂ ਲੋਕ ਇੱਕ ਪਾਸਵਰਡ ਰੱਖਣਾ ਪਸੰਦ ਕਰਦੇ ਹਨ ਤਾਂ ਜੋ ਉਸ ਨੂੰ ਆਸਾਨੀ ਨਾਲ ਯਾਦ ਕੀਤਾ ਜਾ ਸਕੇ। ਪਰ ਅਜਿਹਾ ਕਰਨਾ ਗਲਤ ਹੈ।


ਅੱਜ ਕੱਲ੍ਹ ਹੈਕਿੰਗ ਦੀਆਂ ਖ਼ਬਰਾਂ ਇੰਨੀਆਂ ਵੱਧ ਗਈਆਂ ਹਨ ਕਿ ਡਿਜੀਟਲ ਦੁਨੀਆ ਵਿਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਹੈਕਿੰਗ ਦਾ ਡਰ ਪੈਦਾ ਕਰ ਸਕਦੀ ਹੈ। ਇਸ ਲਈ ਪਾਸਵਰਡ ਸੈੱਟ ਕਰਦੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। 


ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਪਾਸਵਰਡ ਸੈੱਟ ਕਰਦੇ ਸਮੇਂ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਂਝ ਤਾਂ ਮਜ਼ਬੂਤ ਪਾਸਵਰਡ ਰੱਖਣ ਲਈ ਕੁੱਝ ਖਾਸ ਨਹੀਂ ਕਰਨਾ ਹੁੰਦਾ, ਬੱਸ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਪਾਸਵਰਡ ਨੰਬਰਾਂ ਅਤੇ ਵੱਡੇ ਅਤੇ ਛੋਟੇ ਅੱਖਰਾਂ ਦਾ ਮਿਸ਼ਰਣ ਹੋਵੇ।



 ਇਸ ਤੋਂ ਇਲਾਵਾ, ਤੁਸੀਂ #, @ ਵਰਗੇ ਚਿੰਨ੍ਹ ਵੀ ਵਰਤ ਸਕਦੇ ਹੋ। ਇਸ ਨਾਲ ਪਾਸਵਰਡ ਮਜ਼ਬੂਤ ਹੋਵੇਗਾ। ਜਿੰਨਾ ਜ਼ਿਆਦਾ ਲੰਬਾ ਪਾਸਵਰਡ ਰੱਖਿਆ ਜਾਵੇਗਾ, ਸੁਰੱਖਿਆ ਓਨੀ ਹੀ ਜ਼ਿਆਦਾ ਹੋਵੇਗੀ।ਲੰਬੇ ਪਾਸਵਰਡ ਦੀ ਚੋਣ ਕਰੋ। ਲੰਬੇ ਪਾਸਵਰਡ ਨੂੰ ਯਾਦ ਰੱਖਣਾ ਆਸਾਨ ਨਹੀਂ ਹੋ ਸਕਦਾ ਪਰ ਇਹ ਤੁਹਾਡੇ ਡੇਟਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦਾ ਹੈ। 


ਲੰਬੇ ਪਾਸਵਰਡ ਨੂੰ ਆਮ ਤੌਰ ‘ਤੇ ਸਮਝਣਾ ਜਾਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਪਾਸਵਰਡ ਘੱਟੋ-ਘੱਟ 12 ਤੋਂ 15 ਅੱਖਰਾਂ ਦਾ ਹੋਵੇ। ਅਜਿਹੇ ਪਾਸਵਰਡ ਰੱਖਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋਵੇ। ਕੁਝ ਲੋਕ ਆਪਣਾ ਨਾਮ ਪਾਸਵਰਡ ਵਿੱਚ ਰੱਖਦੇ ਹਨ। ਪਰ ਆਮ ਨਾਵਾਂ ਤੋਂ ਪਰਹੇਜ਼ ਕਰਨਾ ਮਹੱਤਵਪੂਰਨ ਹੈ, ਕਿਉਂਕਿ ਇਹਨਾਂ ਨੂੰ ਜਲਦੀ ਤੋੜਿਆ ਜਾ ਸਕਦਾ ਹੈ। 



ਆਪਣੇ ਨਾਮ, ਸਥਾਨ, ਜਨਮ ਮਿਤੀ ਦੇ ਆਧਾਰ ‘ਤੇ ਕਦੇ ਵੀ ਪਾਸਵਰਡ ਨਾ ਰੱਖੋ। ਇਸ ਨੂੰ ਸਧਾਰਨ ਰੱਖਣ ਲਈ, ਅਸੀਂ ਆਮ ਤੌਰ ‘ਤੇ ਪਾਸਵਰਡ ਨੂੰ ਦੁਹਰਾਉਂਦੇ ਹਾਂ ਜਾਂ ਇੱਕ ਤੋਂ ਵੱਧ ਐਪਲੀਕੇਸ਼ਨਾਂ ਲਈ ਇੱਕੋ ਪਾਸਵਰਡ ਰੱਖ ਲੈਂਦੇ ਹਾਂ, ਜਿਸ ਨਾਲ ਹੈਕਿੰਗ ਦਾ ਖਤਰਾ ਹੋ ਸਕਦਾ ਹੈ। ਤੁਹਾਨੂੰ ਵੱਖ-ਵੱਖ ਖਾਤਿਆਂ ਲਈ ਵੱਖ-ਵੱਖ ਪਾਸਵਰਡ ਰੱਖਣੇ ਚਾਹੀਦੇ ਹਨ।