ਹੁਣ ਤੁਹਾਨੂੰ ਫੈਸਬੁੱਕ 'ਤੇ 3 ਡੀ ਫੋਟੋ ਪੋਸਟ ਕਰਨ ਲਈ ਪੋਰਟਰੇਟ ਮੋਡ 'ਚ ਫੋਟੋ ਲੈਣ ਦੀ ਜ਼ਰੂਰਤ ਨਹੀਂ ਹੈ। ਫੈਸਬੁੱਕ ਨੇ ਪਿਛਲੇ ਹਫਤੇ ਹੀ ਕਿਹਾ ਸੀ ਕਿ ਉਹ 2 ਡੀ ਤਸਵੀਰਾਂ ਨੂੰ 3 ਡੀ 'ਚ ਬਦਲਣ ਦੀ ਤਕਨੀਕ ਦਾ ਇਸਤੇਮਾਲ ਕਰ ਰਿਹਾ ਹੈ।


ਇਸ ਤਕਨੀਕ ਨਾਲ ਸਾਰੇ ਸਮਾਰਟਫੋਨ ਯੂਜ਼ਰਸ ਫੋਨ 'ਚ ਸਿੰਗਲ ਰਿਅਰ ਕੈਮਰਾ ਹੁੰਦੇ ਹੋਏ ਵੀ ਫੈਸਬੁੱਕ 'ਤੇ 3 ਡੀ ਫੋਟੋ ਪੋਸਟ ਕਰ ਸਕਦੇ ਹਨ। ਫਿਰ ਭਾਵੇਂ ਉਹ ਤਸਵੀਰ ਐਂਡਰਾਰਿਡ ਜਾਂ ਆਈਓਐਸ 'ਤੇ ਲਈ ਗਈ ਹੋਵੇ। ਇਸ ਤਕਨੀਕ ਦੀ ਮਦਦ ਨਾਲ ਬਹੁਤ ਪੁਰਾਣੀ ਫੋਟੋ ਨੂੰ ਵੀ ਕਨਵਰਟ ਕੀਤਾ ਜਾ ਸਕਦਾ ਹੈ।

ਇੰਝ ਕਰੋ ਫੀਚਰ ਦਾ ਇਸਤੇਮਾਲ:

-ਸਭ ਤੋਂ ਪਹਿਲਾਂ ਫੈਸਬੁੱਕ ਦੇ ਲੇਟੇਸਟ ਵਰਜਨ ਨੂੰ ਅਪਡੇਟ ਕਰੋ।

-ਇਸ ਤੋਂ ਬਾਅਦ ਨਿਊਜ਼ ਫੀਡ 'ਚ ਜਿੱਥੇ Write something ਲਿਖਿਆ ਹੁੰਦਾ ਹੈ, ਉੱਥੇ ਕਲਿਕ ਕਰੋ।

-ਇਸ ਤੋਂ ਬਾਅਦ ਸਕਰੋਲ ਡਾਉਨ ਕਰਕੇ ਹੇਠਾਂ ਜਾਓ। ਇੱਥੇ ਤੁਹਾਨੂੰ 3 ਡੀ ਫੋਟੋ ਦਾ ਆਪਸ਼ਨ ਦਿਖੇਗਾ।