Huawei ਨੇ ਭਾਰਤ ਵਿੱਚ ਆਪਣੇ ਸਮਾਰਟਫੋਨਸ ਤੋਂ ਬਾਅਦ Huawei watch GT2 ਨੂੰ ਲਾਂਚ ਕੀਤਾ ਹੈ। ਇਹ ਘੜੀ ਦੋ ਤਰ੍ਹਾਂ ਦੇ ਡਾਇਲ 'ਚ ਉਪਲੱਬਧ ਹੈ, 44mm ਤੇ 46mm।
ਇਹ ਘੜੀ ਸਟੇਨਲੈਸ ਸਟੀਲ, ਰੋਜ਼ ਗੋਲਡ, ਟਾਈਟਨੀਅਮ ਗ੍ਰੇਅ ਸਟੀਲ ਵਰਗੇ ਹੋਰ ਰੂਪਾਂ ਵਿੱਚ ਉਪਲੱਬਧ ਹੋਵੇਗੀ। ਘੜੀ ਦੇ ਸਟ੍ਰੈਪ ਲਈ ਵੱਖੋ ਵੱਖਰੇ ਵਿਕਲਪ ਹਨ ਤੇ ਧਾਤੂ, ਰਬੜ ਤੇ ਚਮੜੇ ਵਿੱਚ ਮਿਲ ਸਕਣਗੇ।
ਇਸ ਵਿੱਚ 1.39 ਇੰਚ ਦੀ Amoled display ਹੈ। ਇਸ ਦੀ ਸਭ ਤੋਂ ਵੱਡੀ ਖੂਬੀ ਇਸ ਦੀ ਬੈਟਰੀ ਲਾਇਫ ਹੈ। Huawei ਇਸ ਦੇ ਇੱਕ ਵਾਰ ਫੁੱਲ ਚਾਰਜ ਕਰਨ ਤੇ ਦੋ ਹਫਤੇ ਚੱਲਣ ਦਾ ਦਾਅਵਾ ਕਰਦੀ ਹੈ। ਦੂਜੀ ਵੱਡਾ ਫੀਚਰ ਹੈ ਇਸ ਦੇ ਸਪੀਕਰ, ਜੀ ਹਾਂ ਇਸ ਘੜੀ 'ਚ ਸਪੀਕਰ ਵੀ ਹਨ ਤੇ ਤੁਸੀਂ ਇਸ ਤੇ ਸੰਗੀਤ ਦਾ ਅਨੰਦ ਵੀ ਲੈ ਸਕਦੇ ਹੋ। ਇਨ੍ਹਾਂ ਸਪੀਕਰਾਂ ਦੀ ਆਵਾਜ਼ ਤੁਹਾਡੇ ਫੋਨ ਜਿਨੀਂ ਹੀ ਹੈ।
Huawei Watch GT 2 Huawei ਹੈਲਥ ਐਪ ਨਾਲ connect ਹੁੰਦੀ ਹੈ। ਇਹ ਐਪ Android ਅਤੇ iOS ਤੇ ਉਪਲੱਬਧ ਹੈ ਪਰ ਇਹ ਗੈਜਟ iOS ਨਾਲੋਂ Android ਤੇ ਬੇਹਤਰ ਚੱਲਦਾ ਹੈ। ਇਸ ਐਪ ਨਾਲ connect ਕਰਕੇ ਤੁਸੀਂ ਆਪਣੀ ਨੀਂਦ, ਵਰਕ ਆਉਟ ਤੇ ਹਾਰਟ ਰੇਟ ਦੇ ਵਰਵੇ ਲੈ ਸਕਦੇ ਹੋ। ਇਸ ਦੇ ਬੇਸ ਮਾਡਲ ਦੀ ਕੀਮਤ 15,990 ਰੁਪਏ ਰੱਖੀ ਗਈ ਹੈ।