ਭਾਰਤ 'ਚ 29 ਅਕਤੂਬਰ ਨੂੰ ਦੌੜੇਗੀ ਪਹਿਲੀ ਬਗੈਰ ਇੰਜਨ ਵਾਲੀ ਰੇਲ
ਏਬੀਪੀ ਸਾਂਝਾ | 26 Oct 2018 01:24 PM (IST)
ਮੁੰਬਈ: 29 ਅਕਤੂਬਰ ਨੂੰ ਇਤਿਹਾਸ ਸਿਰਫ ਬਣੇਗਾ ਹੀ ਨਹੀਂ ਇਸ ਦੇ ਨਾਲ ਇਤਿਹਾਸ ਬਦਲੇਗਾ ਵੀ। ਜੀ ਹਾਂ, ਇਸ ਦਿਨ ਭਾਰਤ ਵੱਲੋਂ ਆਪਣੀ ਪਹਿਲੀ ਬਿਨਾ ਇੰਜ਼ਨ ਵਾਲੀ ਟ੍ਰੇਨ ਨੂੰ ਪਟਰੀਆਂ ‘ਤੇ ਦੌੜਾਉਣ ਲਈ ਤਿਆਰ ਹੈ। ਇਸ ਨਾਲ ਇਤਿਹਾਸ ਬਣੇਗਾ ਤੇ ਇਤਿਹਾਸ ਬਦਲੇਗਾ ਵੀ। ਇਸ ਬਿਨਾ ਇੰਜ਼ਨ ਵਾਲੀ ਰੇਲ ਦਾ ਨਾਂ ‘ਟ੍ਰੇਨ 18’ ਰੱਖਿਆ ਗਿਆ ਹੈ। ਇਹ ਟ੍ਰੇਨ ਸੈਲਫ ਪ੍ਰੋਪਲਸਨ ਮਡਿਊਲ ਨਾਲ ਚੱਲਦੀ ਹੈ ਜਿਸ ਕਾਰਨ ਇਸ ‘ਚ ਇੰਜ਼ਨ ਦੀ ਕੋਈ ਲੋੜ ਨਹੀਂ। ਇਸ ਦੇ ਨਾਲ ਹੀ ਇਸ ਦੀ ਖਾਸੀਅਤ ਹੈ ਕਿ ਇਹ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਸਫਰ ਤੈਅ ਕਰ ਸਕਦੀ ਹੈ। ‘ਟ੍ਰੇਨ 18’ ‘ਚ ਐਡਵਾਂਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਕਾਰਨ ਇਹ ਸਮਾਂ ਖ਼ਰਾਬ ਕੀਤੇ ਬਿਨਾਂ ਰਫਤਾਰ ਫੜ੍ਹ ਲੈਂਦੀ ਹੈ। 16 ਕੋਚਾਂ ਵਾਲੀ ਇਹ ਟ੍ਰੇਨ ਸ਼ਤਾਬਦੀ ਦੇ ਮੁਕਾਬਲੇ ਸਫਰ ਨੂੰ 15% ਤਕ ਘਟਾ ਸਕਦੀ ਹੈ। ਇਸ ਫੁੱਲ ਏਸੀ ਟ੍ਰੇਨ ਨੂੰ ਭਾਰਤ ਨੇ ਸਿਰਫ 18 ਮਹੀਨਿਆਂ ‘ਚ ਤਿਆਰ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਚੈਨਈ ਦੇ ਇੰਟੀਗ੍ਰਲ ਕੋਚ ਫੈਕਟਰੀ ਦੇ ਮੈਨੇਜਰ ਸੁਧਾਂਸ਼ੂ ਮਨੀ ਨੇ ਕਿਹਾ, "ਇਸ ਨੂੰ ਬਣਾਉਣ ‘ਚ 100 ਕਰੋੜ ਦਾ ਖਰਚ ਆਇਆ ਪਰ ਬਾਅਦ ‘ਚ ਇਸ ਦੀ ਕੀਮਤ ਘੱਟ ਜਾਵੇਗੀ। ਟ੍ਰੇਨ ਨੂੰ ਪਟਰੀ ‘ਤੇ 29 ਅਕਤੂਬਰ ਨੂੰ ਟ੍ਰਾਇਲ ਲਈ ਉਤਾਰਿਆ ਜਾਵੇਗਾ।" ਪਹਿਲਾਂ ਟ੍ਰੇਨ ਨੂੰ ਸਤੰਬਰ ‘ਚ ਲੌਂਚ ਕਰਨਾ ਸੀ। ਇਸ ‘ਚ ਕੁਝ ਬਦਲਾਅ ਕਰਨ ਲਈ ਟ੍ਰੇਨ ਨੂੰ ਬਣਾਉਣ ‘ਚ ਕੁਝ ਹੋਰ ਸਮਾਂ ਲੱਗ ਗਿਆ। ਇਸ ਨਾਲ ਖ਼ਬਰ ਹੈ ਕਿ ਇਹ ਟ੍ਰੇਨ 30 ਸਾਲ ਪੁਰਾਣੀ ਸ਼ਤਾਬਦੀ ਦਾ ਵਰਜ਼ਨ ਹੋਵੇਗੀ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਤਿਹਾਸ ਬਦਲੇਗਾ ਜ਼ਰੂਰ। ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਇਸ ਬਾਰ ਟ੍ਰੇਨ ਲੌਂਚ ਤੋਂ ਬਾਅਦ ਇਸ ਨੂੰ ਸ਼ਤਾਬਦੀ ਰੇਲਾਂ ਦੀ ਥਾਂ ਚਲਾਇਆ ਜਾਵੇਗਾ।