Infinix Hot 10 Play : ਸਮਾਰਟਫ਼ੋਨ ਕੰਪਨੀ Infinix ਨੇ ਹਾਲੇ ਪਿੱਛੇ ਜਿਹੇ ਆਪਣਾ ਨਵਾਂ ਸਮਾਰਟਫ਼ੋਨ Infinix Hot 10 Play ਭਾਰਤ ’ਚ ਲਾਂਚਾ ਕੀਤਾ ਸੀ। ਅੱਜ ਇਸ ਫ਼ੋਨ ਦੀ ਪਹਿਲੀ ਫ਼ਲੈਸ਼ ਸੇਲ ਹੈ। ਸੇਲ ਵਿੱਚ ਇਸ ਫ਼ੋਨ ਉੱਤੇ ਚੋਖਾ ਡਿਸਕਾਊਂਟ ਮਿਲ ਰਿਹਾ ਹੈ। ਈ ਕਾਮਰਸ ਸਾਈਟ ਫ਼ਲਿੱਪਕਾਰਟ ਉੱਤੇ ਇਹ ਸੇਲ ਦੁਪਹਿਰ 12 ਵਜੇ ਤੋਂ ਸ਼ੁਰੂ ਹੋਈ। ਇਹ ਫ਼ੋਨ 8,499 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ।
ਇਸ ਸੇਲ ਵਿੱਚ ਜੇ ਤੁਸੀਂ ਬੈਂਕ ਆਫ਼ ਬੜੌਦਾ ਦੇ ਕਾਰਡ ਰਾਹੀਂ ਫ਼ੋਨ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਕੈਸ਼ਬੈਕ ਵੀ ਮਿਲੇਗਾ। ਨਾਲ ਹੀ ਇਹ ਫ਼ੋਨ JIO ਆਫ਼ਰ ਨਾਲ ਸੇਲ ਵਿੱਚ ਅਵੇਲੇਬਲ ਹੈ। ਜਿਸ ਵਿੱਚ ਤੁਹਾਨੂੰ 349 ਰੁਪਏ ਦਾ ਪ੍ਰੀ-ਪੇਡ ਰੀਚਾਰਜ ਨਾਲ 4,000 ਰੁਪਏ ਤੱਕ ਦੇ ਫ਼ਾਇਦੇ ਮਿਲ ਰਹੇ ਹਨ।
ਇਹ ਹਨ ਸਪੈਸੀਫ਼ਿਕੇਸ਼ਨਜ਼
Infinix Hot 10 Play ’ਚ 6.82 ਇੰਚ ਐੱਚਡੀ+ IPS ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਰੈਜ਼ੋਲਿਯੂਸ਼ਨ 720x1640 ਪਿਕਸਲ ਹੈ। ਮੀਡੀਆਟੈੱਕ ਹੀਲੀਓ G35 ਪ੍ਰੋਸੈੱਸਰ ਨਾਲ ਲੈਸ ਹੈ। ਫ਼ੋਨ ਐਂਡ੍ਰਾਇਡ 10 ਬੇਸਡ XOS 7.0 ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਵਿੱਚ 4GB ਰੈਮ ਤੇ 64 GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ 256 GB ਤੱਕ ਵਧਾਇਆ ਜਾ ਸਕਦਾ ਹੈ।
13 ਮੈਗਾਪਿਕਸਲ ਦਾ ਹੈ ਕੈਮਰਾ
ਫ਼ੋਟੋਗ੍ਰਾਫ਼ੀ ਲਈ ਇਸ ਫ਼ੋਨ ਵਿੱਚ ਡਿਊਏਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੈ। ਨਾਲ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਦਿੱਤਾ ਗਿਆ ਹੈ। ਸੈਲਫ਼ੀ ਤੇ ਵਿਡੀਓ ਕਾੱਲਿੰਗ ਲਈ ਇਸ ਵਿੱਚ 8 ਮੈਗਾਪਿਕਸਲ ਦਾ ਕੈਮਰਾ ਹੈ।
6000mAh ਦੀ ਹੈ ਬੈਟਰੀ
Infinix Hot 10 Play ਵਿੱਚ ਪਾਵਰ ਲਈ 6000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ, ਜੋ 10 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਇਸ ਫ਼ੋਨ ਵਿੱਚ ਵਾਇਫ਼ਾਇ, 4G, ਬਲੂਟੁੱਥ, ਜੀਪੀਐੱਸ, 3.5mm ਹੈੱਡਫ਼ੋਨ ਜੈਕ, ਮਾਈਕ੍ਰੋ ਯੂਐੱਸਬੀ ਪੋਰਟ ਤੇ ਐੱਫ਼ਐੱਮ ਰੇਡੀਓ ਜਿਹੇ ਫ਼ੀਚਰਜ਼ ਦਿੱਤੇ ਗਏ ਹਨ।
Samsung Galaxy M02s ਨਾਲ ਮੁਕਾਬਲਾ
ਇਸ ਫ਼ੋਨ ਦਾ ਭਾਰਤ ’ਚ Samsung Galaxy M02s ਨਾਲ ਮੁਕਾਬਲਾ ਹੈ। ਇਸ ਫ਼ੋਨ ’ਚ 6.5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਹ ਫ਼ੋਨ ਕੁਐਲਕਾੱਮ ਸਨੈਪਡ੍ਰੈਗਨ 450 ਪ੍ਰੋਸੈੱਸਰ ਨਾਲ ਲੈਸ ਹੈ। ਇਹ ਐੱਡ੍ਰਾੱਇਡ 10 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਫ਼ੋਨ ਦੀ ਸਟੋਰੇਜ ਨੂੰ ਮਾਈਕ੍ਰੋ ਐੱਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ।
ਸੈਮਸੰਗ ਦੇ ਇਸ ਸਮਾਰਟਫ਼ੋਨ ਵਿੱਚ 5,000mAh ਦੀ ਬੈਟਰੀ ਦਿੱਤੀ ਹੈ, ਜੋ 15 ਵਾਟ ਫ਼ਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫ਼ੋਨ ਦੀ ਕੀਮਤ 9,999 ਰੁਪਏ ਹੈ।