ਨਵੀਂ ਦਿੱਲੀ: ਫੇਸਬੁੱਕ ਦੇ ਸਬ ਬ੍ਰਾਂਡ ਤੇ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਸੋਸ਼ਲ ਮੀਡੀਆ ਨਿਯਮਾਂ ਦੇ ਉਲੰਘਣਾ ਕਰਨ ‘ਤੇ ਲਾਈਕ ਪੈਟਰੋਲ ਨਾਂ ਦੀ ਐਪ ਨੂੰ ਬੰਦ ਕਰਨ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਉਸ ਐਪ ਨੂੰ ਡਾਉਨਲੋਡ ਕੀਤਾ ਹੈ, ਐਪ ਉਨ੍ਹਾਂ ਲੋਕਾਂ ਨੂੰ ਹੋਰਨਾਂ ਯੂਜ਼ਰਸ ਦੀ ਐਕਟੀਵਿਟੀ ਦੀ ਜਾਣਕਾਰੀ ਦਿੰਦਾ ਸੀ।
ਇੱਕ ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਨੇ ਆਪਣੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਐਪ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ ਉਮੀਦ ਹੈ ਕਿ ਲਾਈਕ ਪੈਟਰੋਲ ਡਾਟਾ ਇਕੱਠਾ ਨਹੀਂ ਕਰ ਪਾਵੇਗਾ ਤੇ ਪਬਲਿਸ਼ਰ ਨੂੰ ਐਪ ਬੰਦ ਕਰਨਾ ਹੋਵੇਗਾ।
ਫੇਸਬੁੱਕ ਦੇ ਬੁਲਾਰੇ ਨੇ ਸੀਐਨਈਟੀ ਨੂੰ ਦੱਸਿਆ, “ਸਾਡੀਆਂ ਨੀਤੀਆਂ ਦਾ ਉਲੰਘਣ ਕਰਨ ‘ਚ ਸ਼ਾਮਲ ਕੰਪਨੀਆਂ ‘ਤੇ ਅਸੀਂ ਕਾਰਵਾਈ ਕਰਦੇ ਹਾਂ। ਲਾਈਕ ਪੈਟਰੋਲ ਯੂਜ਼ਰਸ ਦਾ ਡਾਟਾ ਚੋਰੀ ਕਰਦਾ ਰਿਹਾ ਹੈ। ਇਸ ਲਈ ਅਸੀਂ ਉਸ ਖਿਲਾਫ ਢੁੱਕਵੀਂ ਕਾਰਵਾਈ ਕਰ ਰਹੇ ਹਾਂ।” ਇਸ ਤੋਂ ਪਹਿਲਾਂ ਅਕਤੂਬਰ ‘ਚ ਇੰਸਟਾਗ੍ਰਾਮ ਨੇ ਆਪਣੇ ਫੌਲੋਇੰਗ ਟੈਬ ਨੂੰ ਖ਼ਤਮ ਕੀਤਾ ਸੀ।
ਇੰਸਟਾਗ੍ਰਾਮ ਵੱਲੋਂ ਸੋਸ਼ਲ ਮੀਡੀਆ ਨਿਯਮਾਂ ਦਾ ਉਲੰਘਣਾ ਕਰਨ ਵਾਲੀ ਐਪ ਬੰਦ
ਏਬੀਪੀ ਸਾਂਝਾ
Updated at:
04 Nov 2019 05:48 PM (IST)
ਫੇਸਬੁੱਕ ਦੇ ਸਬ ਬ੍ਰਾਂਡ ਤੇ ਫੋਟੋ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ ਸੋਸ਼ਲ ਮੀਡੀਆ ਨਿਯਮਾਂ ਦੇ ਉਲੰਘਣਾ ਕਰਨ ‘ਤੇ ਲਾਈਕ ਪੈਟਰੋਲ ਨਾਂ ਦੀ ਐਪ ਨੂੰ ਬੰਦ ਕਰਨ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਉਸ ਐਪ ਨੂੰ ਡਾਉਨਲੋਡ ਕੀਤਾ ਹੈ, ਐਪ ਉਨ੍ਹਾਂ ਲੋਕਾਂ ਨੂੰ ਹੋਰਨਾਂ ਯੂਜ਼ਰਸ ਦੀ ਐਕਟੀਵਿਟੀ ਦੀ ਜਾਣਕਾਰੀ ਦਿੰਦਾ ਸੀ।
- - - - - - - - - Advertisement - - - - - - - - -