ਨਵੀਂ ਦਿੱਲੀ : ਇੰਸਟਾਗ੍ਰਾਮ ਫੋਟੋਆਂ ਦੇ ਉਦੇਸ਼ ਲਈ ਬਣਾਇਆ ਗਿਆ ਸੀ ਪਰ ਜਦੋਂ ਤੋਂ ਇੰਸਟਾਗ੍ਰਾਮ 'ਤੇ ਰੀਲਜ਼ ਦਾ ਫੀਚਰ ਸ਼ੁਰੂ ਹੋਇਆ ਹੈ, ਲੋਕ ਇਸ ਦੇ ਦੀਵਾਨੇ ਹੋ ਗਏ ਹਨ। ਹਰ ਰੋਜ਼ ਦੁਨੀਆ ਭਰ ਦੇ ਲੋਕ ਆਪਣੀਆਂ ਰੀਲਾਂ ਨੂੰ ਅਪਲੋਡ ਕਰਕੇ ਬਹੁਤ ਮਸ਼ਹੂਰ ਹੋ ਰਹੇ ਹਨ। ਹੁਣ ਤੱਕ ਇੰਸਟਾਗ੍ਰਾਮ 'ਤੇ 15 ਸੈਕਿੰਡ ਦੀ ਰੀਲ ਬਣਾਈ ਜਾਂਦੀ ਸੀ ਪਰ ਇਸ ਦੇ ਕ੍ਰੇਜ਼ ਨੂੰ ਦੇਖਦੇ ਹੋਏ ਇੰਸਟਾਗ੍ਰਾਮ ਹੁਣ ਰੀਲ ਦਾ ਸਮਾਂ ਵਧਾਉਣ ਜਾ ਰਿਹਾ ਹੈ। ਇਸ ਦੇ ਨਾਲ ਹੀ ਇੰਸਟਾਗ੍ਰਾਮ ਨੇ ਹੋਰ ਵੀ ਕਈ ਫੀਚਰ ਲਾਂਚ ਕੀਤੇ ਹਨ।


ਇੰਸਟਾਗ੍ਰਾਮ ਨੇ ਹੁਣ ਰੀਲ ਦੀ ਲੰਬਾਈ ਵਧਾ ਕੇ 90 ਸੈਕਿੰਡ ਕਰ ਦਿੱਤੀ ਹੈ, ਜਿਸ ਨਾਲ ਉਪਭੋਗਤਾਵਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਹੋਰ ਮੌਕੇ ਮਿਲੇ ਹਨ। ਤੁਸੀਂ ਜਿਸ ਵੀ ਵਿਸ਼ੇ 'ਤੇ ਰੀਲ ਬਣਾਓ, ਹੁਣ ਤੁਹਾਨੂੰ ਲੋਕਾਂ ਨੂੰ ਆਪਣਾ ਵਿਸ਼ਾ ਸਮਝਾਉਣ ਲਈ ਹੋਰ ਸਮਾਂ ਮਿਲੇਗਾ। 
 

ਇਸ ਦੇ ਨਾਲ ਹੀ import audio ਫੀਚਰ ਨੂੰ ਵੀ ਬਦਲਿਆ ਗਿਆ ਹੈ। Meta ਦੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੇ ਇੱਕ ਬਲਾਗਪੋਸਟ ਵਿੱਚ ਕਿਹਾ ਕਿ ਉਪਭੋਗਤਾ ਹੁਣ ਆਪਣੇ ਆਡੀਓ ਨੂੰ ਸਿੱਧਾ Instagram Reels ਦੇ ਅੰਦਰ   import ਕਰ ਸਕਦੇ ਹਨ। ਟਿੱਪਣੀ ਜਾਂ ਬੈਕਗ੍ਰਾਉਂਡ ਸਾਊਂਡ ਲਈ import audio ਫ਼ੀਚਰ ਦੀ ਵਰਤੋਂ ਕਰਦੇ ਹੋਏ ਤੁਸੀਂ ਹੁਣ ਕਿਸੇ ਵੀ ਵੀਡੀਓ ਤੋਂ ਕੋਈ ਵੀ ਆਡੀਓ  ,ਜੋ ਘੱਟੋ-ਘੱਟ 5 ਸਕਿੰਟ ਲੰਬੀ ਹੈ,ਉਸਨੂੰ import ਕੀਤਾ ਜਾ ਸਕਦਾ ਹੈ।

 

 

ਇੰਸਟਾਗ੍ਰਾਮ ਹੁਣ ਰੀਲ ਦੀ ਲੰਬਾਈ ਵਧਾਉਣ ਜਾ ਰਿਹਾ 

ਹੁਣ ਤੱਕ ਇੰਸਟਾਗ੍ਰਾਮ 'ਤੇ 15 ਸੈਕਿੰਡ ਦੀ ਰੀਲ ਬਣਾਈ ਜਾਂਦੀ ਸੀ ਪਰ ਇਸ ਦੇ ਕ੍ਰੇਜ਼ ਨੂੰ ਦੇਖਦੇ ਹੋਏ ਇੰਸਟਾਗ੍ਰਾਮ ਹੁਣ ਰੀਲ ਦੀ ਲੰਬਾਈ ਵਧਾਉਣ ਜਾ ਰਿਹਾ ਹੈ। ਇਸ ਦੇ ਨਾਲ ਹੀ ਇੰਸਟਾਗ੍ਰਾਮ ਨੇ ਹੋਰ ਵੀ ਕਈ ਫੀਚਰ ਲਾਂਚ ਕੀਤੇ ਹਨ।


 Meta ਅਨੁਸਾਰ ਇਹ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ ਕਿ ਤੁਹਾਨੂੰ ਆਪਣੀ ਆਡੀਓ ਕਿੰਨੀ ਪਸੰਦ ਆ ਰਹੀ ਹੈ ਕਿਉਂਕਿ ਉਸਨੂੰ ਦੂਜੇ ਯੂਜਰ ਵੀ ਆਪਣੀਆਂ ਰੀਲਾਂ ਵਿੱਚ ਵਰਤ ਰਹੇ ਹਨ। ਇਸ ਦੇ ਨਾਲ ਇੱਕ ਹੋਰ ਫ਼ੀਚਰ ਵੀ ਜੋੜਿਆ ਗਿਆ ਹੈ ,ਜਿਸ ਨਾਲ ਰਚਨਾਕਾਰ ਹੁਣ  poll ਦੇ ਜ਼ਰੀਏ ਆਪਣੇ ਦਰਸ਼ਕਾਂ ਤੋਂ ਇਹ ਪੁੱਛ ਸਕਦੇ ਹਨ ਕਿ ਉਨ੍ਹਾਂ ਦੀ ਅਗਲੀ ਵੀਡੀਓ ਵਿੱਚ ਕੀ ਹੋਣਾ ਚਾਹੀਦਾ ਹੈ। ਜਿਸ ਨਾਲ ਉਹ ਆਪਣੀ ਅਗਲੀ ਰੀਲ ਦੀ ਕਹਾਣੀ ਬਣਾਉਣ ਵਿੱਚ ਮਦਦ ਕਰ ਸਕੇ।