Aadhaar Card Security Tips: ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡੀਆ ਜਾਂ UIDAI ਨੇ ਹਾਲ ਹੀ 'ਚ ਕਿਹਾ ਹੈ ਕਿ ਆਧਾਰ ਧਾਰਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਆਧਾਰ ਨੰਬਰ ਦੀ ਵਰਤੋਂ ਅਤੇ ਸ਼ੇਅਰ ਕਰਨ ਸਮੇਂ ਕੁਝ ਗੱਲਾਂ ਦਾ ਧਿਆਨ 'ਚ ਰੱਖਣ। UIDAI ਦੇ ਅਨੁਸਾਰ ਆਧਾਰ ਸਿਸਟਮ ਇੱਕ ਮਜ਼ਬੂਤ ਸਟ੍ਰੈਟਜੀ ਅਤੇ ਇੱਕ ਮਜ਼ਬੂਤ ਟੈਕਨਾਲੋਜੀ ਬੈਕਬੋਨ 'ਤੇ ਬਣੀ ਹੈ। ਇਹ ਇੱਕ ਜ਼ਰੂਰੀ ਡਿਜ਼ੀਟਲ ਇਨਫਰਾਸਟਰੱਕਚਰ ਵਜੋਂ ਵਿਕਸਿਤ ਹੋਈ ਹੈ। ਇੱਥੇ ਕੁਝ ਆਸਾਨ, ਪਰ ਮਹੱਤਵਪੂਰਨ ਸੁਰੱਖਿਆ ਟਿਪਸ ਹਨ। ਯੂਆਈਡੀਏਆਈ ਚਾਹੁੰਦਾ ਹੈ ਕਿ ਆਧਾਰ ਕਾਰਡ ਧਾਰਕ ਆਪਣੇ UIDAI ਆਧਾਰ ਨੰਬਰ ਦੀ ਵਰਤੋਂ ਅਤੇ ਸ਼ੇਅਰ ਕਰਨ ਸਮੇਂ ਕੁੱਝ ਜ਼ੂਰਰੀ ਗੱਲਾਂ ਦੀ ਪਾਲਣਾ ਕਰਨ।


ਈ-ਆਧਾਰ ਡਾਊਨਲੋਡ ਕਰਨ ਲਈ ਇੰਟਰਨੈੱਟ ਕੈਫੇ/ਕਿਓਸਕ 'ਚ ਜਨਤਕ ਪੀਸੀ/ਲੈਪਟਾਪ ਦੀ ਵਰਤੋਂ ਕਰਨ ਤੋਂ ਬਚੋ। ਹਾਲਾਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਈ-ਆਧਾਰ ਦੀਆਂ ਸਾਰੀਆਂ ਡਾਊਨਲੋਡ ਕੀਤੀਆਂ ਕਾਪੀਆਂ ਨੂੰ ਮਿਟਾ ਦਿਓ। ਯੂਆਈਡੀਏਆਈ ਆਧਾਰ ਕਾਰਡ ਧਾਰਕਾਂ ਨੂੰ ਆਧਾਰ ਬਾਇਓਮੈਟ੍ਰਿਕਸ ਨੂੰ ਲੌਕ ਕਰਨ ਦੀ ਇਜਾਜ਼ਤ ਦਿੰਦਾ ਹੈ। ਆਪਣੇ ਆਧਾਰ ਨੂੰ ਲੌਕ/ਅਨਲੌਕ ਕਰਨ ਲਈ ਤੁਸੀਂ mAadhaar ਐਪ ਜਾਂ ਇਸ ਲਿੰਕ ਤੋਂ ਵਰਤ ਸਕਦੇ ਹੋ। https://resident.uidai.gov.in/aadhaar-lockunlock। ਇਸ ਸਰਵਿਸ ਲਈ ਤੁਹਾਨੂੰ VID ਜਾਂ ਵਰਚੁਅਲ ID ਦੀ ਲੋੜ ਹੈ। VID ਇੱਕ ਅਸਥਾਈ 16-ਅੰਕਾਂ ਵਾਲਾ ਨੰਬਰ ਹੈ, ਜੋ ਆਧਾਰ ਨੰਬਰ ਨਾਲ ਮੈਪ ਕੀਤਾ ਜਾਂਦਾ ਹੈ।


ਆਪਣੇ ਆਧਾਰ ਅੰਥੈਟਿਕੇਸ਼ਨ ਹਿਸਟਰੀ ਨੂੰ ਸਮੇਂ-ਸਮੇਂ 'ਤੇ ਚੈੱਕ ਕਰਦੇ ਰਹੋ। ਤੁਸੀਂ ਪਿਛਲੇ 6 ਮਹੀਨਿਆਂ 'ਚ 50 ਆਧਾਰ ਅੰਥੈਟਿਕੇਸ਼ਨ ਦੀ ਹਿਸਟੀ ਚੈੱਕ ਕਰ ਸਕਦੇ ਹੋ। ਅੰਥੈਟਿਕੇਸ਼ਨ ਦੀ ਸਹੀ ਮਿਤੀ ਅਤੇ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ, ਜੋ ਤੁਹਾਨੂੰ ਇਹ ਨੋਟਿਸ ਕਰਨ 'ਚ ਮਦਦ ਕਰ ਸਕਦਾ ਹੈ ਕਿ ਕੀ ਕੋਈ ਗਲਤ ਅੰਥੈਟਿਕੇਸ਼ਨ ਹੋਇਆ ਹੈ। ਇਹ ਤੁਹਾਨੂੰ ਕਿਸੇ ਵੀ ਅੰਥੈਟਿਕੇਸ਼ਨ 'ਤੇ ਨਜ਼ਰ ਰੱਖਣ 'ਚ ਮਦਦ ਕਰੇਗਾ, ਜੋ ਤੁਸੀਂ ਨਹੀਂ ਕੀਤਾ ਹੈ। ਜੇਕਰ ਤੁਹਾਨੂੰ ਕੁਝ ਗਲਤ ਲੱਗਦਾ ਹੈ ਤਾਂ ਇਸ ਦੀ ਰਿਪੋਰਟ 1947 ਜਾਂ help@uidai.gov.in 'ਤੇ ਕਰੋ। ਪਾਸਵਰਡ ਤੁਹਾਡੀ ਨਿੱਜੀ ਜਾਣਕਾਰੀ ਤੱਕ ਕਿਸੇ ਵੀ ਅਣਅਧਿਕਾਰਤ ਪਹੁੰਚ ਖ਼ਿਲਾਫ਼ ਸੁਰੱਖਿਆ ਦੀ ਪਹਿਲੀ ਲਾਈਨ ਪ੍ਰਦਾਨ ਕਰਦੇ ਹਨ। ਤੁਹਾਡੀ ਐਮ-ਆਧਾਰ ਐਪ ਲਈ 4 ਅੰਕਾਂ ਦਾ ਪਾਸਵਰਡ ਸੈੱਟ ਕਰਨਾ ਠੀਕ ਹੈ।


ਸੁਰੱਖਿਆ ਬਾਰੇ ਚਿੰਤਤ ਆਧਾਰ ਕਾਰਡ ਧਾਰਕਾਂ ਲਈ ਇੱਕ ਸੁਝਾਅ :


UIDAI ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਆਧਾਰ ਨੰਬਰ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ VID ਜਾਂ ਮਾਸਕਡ ਆਧਾਰ ਦੀ ਵਰਤੋਂ ਕਰ ਸਕਦੇ ਹੋ। ਇਹ ਵੈਧ ਹੈ ਅਤੇ ਸਵੀਕਾਰ ਕੀਤਾ ਜਾਂਦਾ ਹੈ। VID/Masked ਆਧਾਰ ਪ੍ਰਾਪਤ ਕਰਨ ਲਈ ਤੁਸੀਂ ਇਸ ਨੂੰ ਇੱਥੋਂ ਡਾਊਨਲੋਡ ਕਰ ਸਕਦੇ ਹੋ -   https://myaadhaar.uidai.gov.in/genricDownloadAadhaar


ਈ-ਆਧਾਰ ਆਨਲਾਈਨ/ਆਫ਼ਲਾਈਨ ਅੰਥੈਟਿਕੇਸ਼ਨ ਲਈ ਵੀ ਯੋਗ ਹੈ। ਆਫ਼ਲਾਈਨ ਵੈਰੀਫਾਈ ਕਰਨ ਲਈ ਈ-ਆਧਾਰ ਜਾਂ ਆਧਾਰ ਪੱਤਰ ਜਾਂ ਆਧਾਰ ਪੀਵੀਸੀ ਕਾਰਡ 'ਤੇ QR ਕੋਡ ਨੂੰ ਸਕੈਨ ਕਰੋ। ਆਨਲਾਈਨ ਅੰਥੈਟਿਕੇਸ਼ਨ ਕਰਨ ਲਈ ਲਿੰਕ 'ਤੇ ਆਧਾਰ ਨੰਬਰ 12 ਦਰਜ ਕਰੋ। https://myaadhaar.uidai.gov.in/verifyAadhaar


ਯਕੀਨੀ ਬਣਾਓ ਕਿ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ 'ਚ ਅੱਪਡੇਟ ਹੈ। ਜੇਕਰ ਤੁਹਾਨੂੰ ਇਸ ਬਾਰੇ ਕੋਈ ਸ਼ੱਕ ਹੈ ਕਿ ਤੁਹਾਡਾ ਸਹੀ ਮੋਬਾਈਲ ਨੰਬਰ ਜਾਂ ਈਮੇਲ ਆਧਾਰ ਨਾਲ ਲਿੰਕ ਹੈ ਜਾਂ ਨਹੀਂ ਤਾਂ ਤੁਸੀਂ ਯੂਆਈਡੀਏਆਈ ਦੀ ਵੈੱਬਸਾਈਟ 'ਤੇ ਇਸ ਦੀ ਪੁਸ਼ਟੀ ਕਰ ਸਕਦੇ ਹੋ। ਇੱਕ ਹੋਰ ਮਹੱਤਵਪੂਰਨ ਸੁਰੱਖਿਆ ਟਿਪ ਇਹ ਹੈ ਕਿ ਕਦੇ ਵੀ ਆਪਣਾ ਆਧਾਰ OTP ਅਤੇ ਨਿੱਜੀ ਵੇਰਵਿਆਂ ਨੂੰ ਕਿਸੇ ਨਾਲ ਸ਼ੇਅਰ ਨਾ ਕਰੋ। UIDAI ਲੋਕਾਂ ਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਕਦੇ ਵੀ UIDAI ਤੋਂ ਤੁਹਾਡੇ ਆਧਾਰ OTP ਦੀ ਮੰਗ ਕਰਨ ਵਾਲਾ ਕਾਲ, SMS ਜਾਂ ਈਮੇਲ ਨਹੀਂ ਮਿਲੇਗਾ।