Instagram ਇਨ੍ਹੀਂ ਦਿਨਾਂ ਵਿੱਚ ਇੱਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਹ ਫੀਚਰ ਯੂਜ਼ਰਜ਼ ਨੂੰ ਉਹਨਾਂ ਕਮੈਂਟਾਂ ਨੂੰ ਫਲੈਗ ਕਰਨ ਦੀ ਸੁਵਿਧਾ ਦੇਵੇਗਾ, ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ। ਇਸ ਤਰੀਕੇ ਨਾਲ, ਯੂਜ਼ਰਜ਼ ਕਿਸੇ ਕਮੈਂਟ ਲਈ ਆਪਣੀ ਨਾਪਸੰਦਗੀ ਜ਼ਾਹਿਰ ਕਰ ਸਕਣਗੇ, ਪਰ ਇਸ ਦੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਮਿਲੇਗੀ। ਇਹਨਾਂ ਕਮੈਂਟਾਂ ਨੂੰ ਨਾਪਸੰਦ ਕਰਨ ਵਾਲੇ ਯੂਜ਼ਰਜ਼ ਦੀ ਪਛਾਣ ਵੀ ਲੁਕਵੀ ਰਹੇਗੀ।
ਨਵੇਂ ਫੀਚਰ ਦੀ ਲੋੜ ਕਿਉਂ?
Instagram ਦੇ ਮੁਖੀ ਐਡਮ ਮੋਸੇਰੀ ਨੇ ਦੱਸਿਆ ਕਿ ਇਹ ਫੀਚਰ ਯੂਜ਼ਰਜ਼ ਲਈ ਕਮੈਂਟਸ ਦਾ ਅਨੁਭਵ ਹੋਰ ਵਧੀਆ ਬਣਾਉਣ ਲਈ ਲਾਇਆ ਜਾ ਰਿਹਾ ਹੈ। ਕਿਸੇ ਵੀ ਕਮੈਂਟ 'ਤੇ ਮਿਲੇ ਫੀਡਬੈਕ ਦੇ ਆਧਾਰ 'ਤੇ Instagram ਇਹ ਤੈਅ ਕਰੇਗਾ ਕਿ ਕਿਸੇ ਕਮੈਂਟ ਨੂੰ ਕਿਹੜੀ ਥਾਂ ਤੇ ਵਿਖਾਇਆ ਜਾਣਾ ਚਾਹੀਦਾ ਹੈ। ਜੇਕਰ ਕਿਸੇ ਕਮੈਂਟ ਨੂੰ ਵਧੇਰੇ ਬਾਰ ਨਾਪਸੰਦ ਕੀਤਾ ਜਾਂਦਾ ਹੈ, ਤਾਂ ਉਹ ਸਭ ਤੋਂ ਹੇਠਾਂ ਦਿਖੇਗਾ।
ਹੋਰ ਸੋਸ਼ਲ ਮੀਡੀਆ ਪਲੇਟਫਾਰਮ ਵੀ ਇਸ ਤਰੀਕੇ ਉੱਤੇ ਕੰਮ ਕਰ ਰਹੇ ਹਨ। ਪਹਿਲਾਂ ਵੀ 'dislike' ਬਟਨ ਲਿਆਂਦਾ ਗਿਆ ਸੀ, ਪਰ ਇਸ ਦੇ ਗਲਤ ਵਰਤੋਂ ਦੇ ਵੀ ਕਈ ਮਾਮਲੇ ਸਾਹਮਣੇ ਆਏ ਹਨ।
ਰੋਮਾਂਸ ਸਕੈਮ ਰੋਕਣ ਲਈ Instagram 'ਤੇ ਆਵੇਗਾ ਨਵਾਂ ਫੀਚਰ
ਰੋਮਾਂਸ ਸਕੈਮ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ Meta ਇੱਕ ਨਵਾਂ ਫੀਚਰ ਲਿਆਉਣ ਦੀ ਤਿਆਰੀ ਵਿੱਚ ਹੈ। ਇਹ ਫੀਚਰ ਸਭ ਤੋਂ ਪਹਿਲਾਂ Instagram ਯੂਜ਼ਰਜ਼ ਲਈ ਉਪਲਬਧ ਹੋਵੇਗਾ।
ਇਸ ਫੀਚਰ ਦੇ ਤਹਿਤ, ਜੇਕਰ ਕੋਈ ਯੂਜ਼ਰ ਕਿਸੇ ਸ਼ੱਕੀ ਅਕਾਊਂਟ ਨਾਲ ਚੈਟ ਕਰਨ ਜਾ ਰਿਹਾ ਹੈ, ਤਾਂ Instagram ਉਨ੍ਹਾਂ ਨੂੰ ਪਹਿਲਾਂ ਹੀ ਇੱਕ ਸੇਫਟੀ ਨੋਟਿਸ ਭੇਜੇਗਾ। ਇਸ ਨੋਟਿਸ ਰਾਹੀਂ ਯੂਜ਼ਰ ਨੂੰ ਪਤਾ ਲੱਗ ਸਕੇਗਾ ਕਿ ਜਿਸ ਅਕਾਊਂਟ ਨਾਲ ਉਹ ਇੰਟਰਐਕਸ਼ਨ ਕਰ ਰਹੇ ਹਨ, ਉਹ ਪਹਿਲਾਂ ਕਿਸੇ ਸੰਦੇਹਾਸਪਦ ਗਤੀਵਿਧੀ ਵਿੱਚ ਸ਼ਾਮਲ ਰਹਿ ਚੁੱਕਾ ਹੈ।Instagram 'ਤੇ ਇਸ ਫੀਚਰ ਦੀ ਟੈਸਟਿੰਗ ਤੋਂ ਬਾਅਦ, ਇਸਨੂੰ Meta ਦੇ Facebook ਅਤੇ WhatsApp ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।